ਦੇਵੀਗੜ੍ਹ: ਬਾਬਾ ਹੀਰਾ ਦਾਸ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਪਿੰਡ ਹਾਜੀਪੁਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਬਾਰੇ ਸਾਹਿਬ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਅਖੰਡ ਪਾਠ ਦਾ ਭੋਗ ਪਾਇਆ ਜਾਵੇਗਾ ਅਤੇ ਰਾਗੀ ਤੇ ਢਾਡੀ ਕਥਾ ਕੀਰਤਨ ਕਰਨਗੇ। ਇਸ ਦੌਰਾਨ ਦੁਪਹਿਰ ਬਾਅਦ ਕਬੱਡੀ ਦੇ ਮੈਚ ਅਤੇ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੀ ਸ਼ਿਰਕਤ ਕਰਨਗੇ। ਲੋਕਾਂ ਲਈ ਰੰਗਾ ਰੰਗ ਪ੍ਰੋਗਰਾਮ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਗੁਰੂ ਕਾ ਅਤੁਟ ਲੰਗਰ ਵਰਤੇਗਾ। -ਪੱਤਰ ਪੇਰ

LEAVE A REPLY

Please enter your comment!
Please enter your name here