ਰਾਮ ਸਰਨ ਸੂਦ

ਅਮਲੋਹ, 27 ਮਾਰਚ

ਇਥੇ ਪਿੰਡ ਬੁੱਗਾ ਕਲਾਂ ਵਿੱਚ ਅੱਜ ਜ਼ਮੀਨੀ ਝਗੜੇ ਨੂੰ ਲੈ ਕੇ ਇਕ ਵਿਅਕਤੀ ਨੇ ਆਪਣੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਭਰਾਵਾਂ ਦੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਰਿਸ਼ਤੇਦਾਰ ਇਕੱਠੇ ਹੋਏ ਸਨ। ਅੱਜ ਜਿਉਂ ਹੀ ਉਨ੍ਹਾਂ ਮਸਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇ ਭਰਾਵਾਂ ਵਿੱਚ ਮੁੜ ਟਕਰਾਅ ਹੋ ਗਿਆ। ਕੁਲਦੀਪ ਸਿੰਘ (45) ਪੁੱਤਰ ਬੰਤ ਸਿੰਘ ਨੇ ਆਪਣੇ ਛੋਟੇ ਭਰਾ ਹਰਭਜਨ ਸਿੰਘ (42) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੌਕੇ ’ਤੇ ਮੌਜੂਦ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਮੋਟਰ ਦੇ ਕੋਠੇ ਦੀ ਆੜ ਲੈ ਕੇ ਆਪਣੀ ਜਾਨ ਬਚਾਈ।

LEAVE A REPLY

Please enter your comment!
Please enter your name here