ਪੱਤਰ ਪ੍ਰੇਰਕ

ਲੰਬੀ, 24 ਮਾਰਚ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਯੁਵਾ ਮੋਰਚੇ ਵੱਲੋਂ ਅੱਜ ‘ਬੂਥ ਮਜ਼ਬੂਤ-ਭਾਜਪਾ ਮਜ਼ਬੂਤ’ ਦੇ ਮੰਤਵ ਤਹਿਤ ਮੰਡੀ ਕਿੱਲਿਆਂਵਾਲੀ ਮੰਡਲ ਦੀ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸੰਧੂ ਦੀ ਅਗਵਾਈ ਹੇਠ ਮੰਡੀ ਕਿੱਲਿਆਂਵਾਲੀ ਮੰਡਲ ਦੇ ਵੱਖ-ਵੱਖ ਪਿੰਡਾਂ ਵਿੱਚੋਂ ਸੈਂਕੜੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਲਕਾ ਲੰਬੀ ਤੋਂ ਭਾਜਪਾ ਉਮੀਦਵਾਰ ਰਹੇ ਹਲਕਾ ਭਾਜਪਾ ਦੇ ਕਨਵੀਨਰ ਰਾਕੇਸ਼ ਧੀਂਗੜਾ ਮੁੱਖ ਤੌਰ ’ਤੇ ਸ਼ਾਮਲ ਹੋਏ। ਰਾਕੇਸ਼ ਧੀਂਗੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲਗਾਤਾਰ ਅਗਾਂਹ ਵੱਧ ਰਹੇ ਦੇਸ਼ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਵੱਡੀ ਤਾਦਾਦ ਵਿੱਚ ਭਾਜਪਾ ਨਾਲ ਜੁੜ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਚੋਣ ਬੂਥਾਂ ’ਤੇ ਇੱਕ-ਇੱਕ ਵੋਟਰ ਤੱਕ ਪਹੁੰਚ ਬਣਾ ਕੇ ਭਾਜਪਾ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਭਾਜਪਾ ਆਗੂ ਰਾਮਜੀ ਛਾਪਿਆਂਵਾਲੀ, ਸਕੱਤਰ ਗਗਨਦੀਪ ਮੈਣੀ, ਐੱਸਸੀ ਮੋਰਚਾ ਦੇ ਪ੍ਰਧਾਨ ਸੀਤਾ ਰਾਮ ਖਟਕ, ਰਿੰਕੂ ਮਹਿਣਾ, ਰਾਕੇਸ਼ ਸੋਨੀ, ਸੁਖਦੇਵ ਤੇਜ਼ੀ, ਕਰਨਵੀਰ ਕਿੱਲਿਆਂਵਾਲੀ, ਸਾਗਰ ਸੋਨੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here