ਨਵੀਂ ਦਿੱਲੀ, 13 ਮਾਰਚ

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁੱਧਵਾਰ ਨੂੰ ਅਗਾਮੀ ਲੋਕ ਸਭਾ ਚੋਣਾਂ ਲਈ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਕੁਝ ਪ੍ਰਮੁੱਖ ਉਮੀਦਵਾਰਾਂ ਵਿੱਚ ਹਰਸ਼ ਮਲਹੋਤਰਾ (ਪੂਰਬੀ ਦਿੱਲੀ), ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ (ਕਰਨਾਲ), ਰਾਓ ਇੰਦਰਜੀਤ ਸਿੰਘ (ਗੁੜਗਾਉਂ), ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ (ਹਵੇਰੀ), ਪੰਕਜਾ ਮੁੰਡੇ (ਬੀਡ), ਅਨਿਲ ਬਲੂਨੀ (ਗੜ੍ਹਵਾਲ), ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ (ਹਰਦੁਆਰ), ਤੇਜਸਵੀ ਸੂਰਿਆ (ਬੰਗਲੌਰ ਦੱਖਣੀ), ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ (ਧਾਵੜ), ਪੀਯੂਸ਼ ਗੋਇਲ (ਮੁੰਬਈ ਉੱਤਰੀ), ਨਿਤਿਨ ਗਡਕਰੀ (ਨਾਗਪੁਰ), ਅਨੁਰਾਗ ਸਿੰਘ ਠਾਕੁਰ (ਹਮੀਰਪੁਰ) ਅਤੇ ਸ਼ੋਭਾ ਕਰੰਦਲਾਜੇ (ਬੰਗਲੌਰ ਉੱਤਰੀ) ਸ਼ਾਮਲ ਹਨ। ਪਾਰਟੀ ਨੇ ਉੱਤਰੀ ਭਾਰਤ ਦੇ ਦੋ ਵੱਡੇ ਰਾਜਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਲੋਕ ਸਭਾ ਦੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਪਾਰਟੀ ਨੇ 2 ਮਾਰਚ ਨੂੰ 16 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।

 

LEAVE A REPLY

Please enter your comment!
Please enter your name here