ਨਵੀਂ ਦਿੱਲੀ, 16 ਮਾਰਚ

ਭਾਰਤੀ ਜਲ ਸੈਨਾ ਨੇ ਸੋਮਾਲੀਆ ਦੇ ਪੂਰਬੀ ਤੱਟ ’ਤੇ ਸਮੁੰਦਰੀ ਡਾਕੂਆਂ ਵੱਲੋਂ ਜਹਾਜ਼ਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਸਮੁੰਦਰੀ ਡਾਕੂ ਉਸ ਜਹਾਜ਼ ‘ਤੇ ਸਵਾਰ ਸਨ, ਜਿਸ ਨੂੰ ਤਿੰਨ ਮਹੀਨੇ ਪਹਿਲਾਂ ਅਗਵਾ ਕੀਤਾ ਗਿਆ ਸੀ। ਜਲ ਸੈਨਾ ਨੇ ਕਿਹਾ, ‘ਐੱਮਵੀ ਰੌਏਨ ਨੂੰ ਸਮੁੰਦਰ ਵਿੱਚ ਅਗਵਾ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਸਮੁੰਦਰੀ ਡਾਕੂਆਂ ਵਲੋਂ ਵਰਤੇ ਜਾਣ ਦੀ ਸੂਹ ਮਿਲੀ ਸੀ। ਜਹਾਜ਼ ਨੂੰ ਸੋਮਾਲੀਅਨ ਸਮੁੰਦਰੀ ਡਾਕੂਆਂ ਨੇ 14 ਦਸੰਬਰ ਨੂੰ ਅਗਵਾ ਕੀਤਾ ਸੀ।’ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਨੇ 15 ਮਾਰਚ ਨੂੰ ਜਹਾਜ਼ ਦਾ ਪਿੱਛਾ ਕੀਤਾ।  ਡਾਕੂਆਂ ਨੇ ਜੰਗੀ ਬੇੜੇ ’ਤੇ ਗੋਲੀਬਾਰੀ ਕੀਤੀ। ਜਵਾਬ ਵਿੱਚ ਆਤਮ ਰੱਖਿਆ ਲਈ ਜਲ ਸੈਨਾ ਨੇ ਕਾਰਵਾਈ ਕੀਤੀ।

LEAVE A REPLY

Please enter your comment!
Please enter your name here