ਨਵੀਂ ਦਿੱਲੀ, 7 ਮਾਰਚ

ਭਾਰਤੀ ਜੰਗੀ ਬੇੜੇ ਆਈਐੱਨਐੱਸ ਕੋਲਕਾਤਾ ਨੇ ਅਦਨ ਦੀ ਖਾੜੀ ‘ਚ ਬਾਰਬਾਡੋਸ ਦੇ ਝੰਡੇ ਵਾਲੇ ਮਾਲਵਾਹਕ ਜਹਾਜ਼ ‘ਤੇ ਮਿਜ਼ਾਈਲ ਹਮਲੇ ਤੋਂ ਬਾਅਦ ਜਹਾਜ਼ ‘ਚੋਂ ਇਕ ਭਾਰਤੀ ਨਾਗਰਿਕ ਸਮੇਤ ਚਾਲਕ ਦਲ ਦੇ 21 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਮਿਜ਼ਾਈਲ ਹਮਲੇ ਕਾਰਨ ਬੁੱਧਵਾਰ ਨੂੰ ਵਪਾਰਕ ਜਹਾਜ਼ ਐੱਮਵੀ ਟਰੂ ਕਾਨਫੀਡੈਂਸ ਵਿੱਚ ਅੱਗ ਲੱਗ ਗਈ, ਜਿਸ ਕਾਰਨ ਚਾਲਕ ਦਲ ਦੇ ਮੈਂਬਰਾਂ ਨੂੰ ਜਹਾਜ਼ ਵਿੱਚੋਂ ਭੱਜਣਾ ਪਿਆ। ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਦੱਸਿਆ ਕਿ ਅਦਨ ਦੀ ਖਾੜੀ ਵਿੱਚ ਸਮੁੰਦਰੀ ਸੁਰੱਖਿਆ ਕਾਰਜਾਂ ਲਈ ਤਾਇਨਾਤ ਆਈਐੱਨਐੱਸ ਕੋਲਕਾਤਾ ਸ਼ਾਮ 4.45 ਵਜੇ ਮੌਕੇ ’ਤੇ ਪਹੁੰਚਿਆ ਅਤੇ ਆਪਣੇ ਹੈਲੀਕਾਪਟਰਾਂ ਅਤੇ ਕਿਸ਼ਤੀਆਂ ਦੀ ਵਰਤੋਂ ਕਰਦਿਆਂ ਭਾਰਤੀ ਨਾਗਰਿਕ ਸਮੇਤ ਚਾਲਕ ਦਲ ਦੇ 21 ਮੈਂਬਰਾਂ ਨੂੰ ਬਚਾਇਆ।

LEAVE A REPLY

Please enter your comment!
Please enter your name here