ਮੁੰਬਈ, 10 ਅਪਰੈਲ

ਘਰੇਲੂ ਸ਼ੇਅਰ ਬਾਜ਼ਾਰ ਨੇ ਅੱਜ ਮੁੜ ਤੇਜ਼ੀ ਫੜੀ ਅਤੇ ਬੀਐੱਸਈ ਸੈਂਸੈਕਸ ਪਹਿਲੀ ਵਾਰ 354 ਅੰਕ ਚੜ੍ਹ ਕੇ 75,000 ਦੇ ਪਾਰ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਨਵੇਂ ਰਿਕਾਰਡ ਪੱਧਰ ‘ਤੇ ਬੰਦ ਹੋਇਆ ਹੈ। ਬੀਐੱਸਈ ਦੇ 30 ਸ਼ੇਅਰਾਂ ‘ਤੇ ਆਧਾਰਿਤ ਸੈਂਸੈਕਸ 354.45 ਅੰਕ ਜਾਂ 0.47 ਫੀਸਦੀ ਦੇ ਵਾਧੇ ਨਾਲ 75,038.15 ਅੰਕਾਂ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਬੰਦ ਹੋਇਆ। ਵਪਾਰ ਦੌਰਾਨ ਇਕ ਸਮੇਂ ਇਹ 421.44 ਅੰਕਾਂ ਦੇ ਵਾਧੇ ਨਾਲ 75,105.14 ਅੰਕਾਂ ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਸੀ। ਐੱਨਐੱਸਈ ਨਿਫਟੀ ਵੀ 111.05 ਅੰਕ ਜਾਂ 0.49 ਫੀਸਦੀ ਦੇ ਵਾਧੇ ਨਾਲ 22,753.80 ਅੰਕਾਂ ਦੇ ਸਰਵਕਾਲੀ ਉੱਚ ਪੱਧਰ ’ਤੇ ਬੰਦ ਹੋਇਆ।

LEAVE A REPLY

Please enter your comment!
Please enter your name here