ਮੁੰਬਈ, 19 ਮਾਰਚ

ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ), ਇਨਫੋਸਿਸ ਅਤੇ ਰਿਲਾਇੰਸ ਇੰਡਸਟਰੀਜ਼ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਭਾਰੀ ਵਿਕਰੀ, ਹੋਰ ਏਸ਼ਿਆਈ ਬਾਜ਼ਾਰਾਂ ਵਿੱਚ ਗਿਰਾਵਟ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਅੱਜ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਇੱਕ-ਇੱਕ ਫੀਸਦੀ ਡਿੱਗ ਗਏ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 736.37 ਅੰਕ ਜਾਂ 1.01 ਫੀਸਦੀ ਡਿੱਗ ਕੇ 72,012.05 ਅੰਕ ‘ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 238.25 ਅੰਕ ਜਾਂ 1.08 ਫੀਸਦੀ ਡਿੱਗ ਕੇ 21,817.45 ਅੰਕ ‘ਤੇ ਬੰਦ ਹੋਇਆ।

LEAVE A REPLY

Please enter your comment!
Please enter your name here