ਨਵੀਂ ਦਿੱਲੀ, 21 ਫਰਵਰੀ

ਭਾਰਤ ਅਤੇ ਚੀਨ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਉੱਚ ਪੱਧਰੀ ਫੌਜੀ ਗੱਲਬਾਤ ਦੇ ਇੱਕ ਨਵੇਂ ਦੌਰ ਵਿੱਚ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਸਹਿਮਤੀ ਪ੍ਰਗਟਾਈ। ਇਸ ਮਾਮਲੇ ‘ਤੇ ਮਾਹਿਰਾਂ ਦਾ ਕਹਿਣਾ ਹੈ ਕਿ ਵਿਵਾਦ ਵਾਲੇ ਖੇਤਰਾਂ ‘ਚ ਹੱਲ ਕੱਢਣ ਲਈ ਸਾਢੇ ਤਿੰਨ ਸਾਲ ਤੋਂ ਚੱਲ ਰਹੀ ਕੋਸ਼ਿਸ਼ ਬਾਰੇ ਸੋਮਵਾਰ ਨੂੰ ਹੋਈ ਗੱਲਬਾਤ ‘ਚ ਕੋਈ ਸਪੱਸ਼ਟ ਪ੍ਰਗਤੀ ਨਹੀਂ ਹੋਈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ 21ਵੀਂ ਬੈਠਕ 19 ਫਰਵਰੀ ਨੂੰ ਚੁਸ਼ੂਲ-ਮੋਲਡੋ ਸਰਹੱਦ ‘ਤੇ ਹੋਈ ਸੀ।

LEAVE A REPLY

Please enter your comment!
Please enter your name here