ਨਵੀਂ ਦਿੱਲੀ, 20 ਮਾਰਚ

ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਭਾਰਤ 2030 ਵਿੱਚ ਯੂਥ ਓਲੰਪਿਕ ਅਤੇ 2036 ਵਿੱਚ ਸਮਰ ਓਲੰਪਿਕ ਦੀ ਮੇਜ਼ਬਾਨੀ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ। ਇਥੇ ਸਮਾਗਮ ਵਿੱਚ ਸ੍ਰੀ ਠਾਕੁਰ ਨੇ ਕਿਹਾ ਕਿ ਜਿਸ ਸਮੇਂ ਓਲੰਪਿਕਸ ਲਈ ਦਾਅਵੇਦਾਰੀਆਂ ਮੰਗੀਆਂ ਜਾਣਗੀਆਂ ਤਾਂ ਭਾਰਤ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਤਿਆਰ ਹੋਵੇਗਾ। ਭਾਰਤ 2030 ਯੂਥ ਓਲੰਪਿਕ ਅਤੇ 2036 ਦੇ ਸਮਰ ਓਲੰਪਿਕ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਤੇ ਵਿਸ਼ਾਲ ਯੁਵਾ ਸ਼ਕਤੀ ਵਾਲਾ ਦੇਸ਼ ਹੈ।

LEAVE A REPLY

Please enter your comment!
Please enter your name here