ਭੁਪਾਲ, 9 ਮਾਰਚ

ਮੱਧ ਪ੍ਰਦੇਸ਼ ਰਾਜ ਸਕੱਤਰੇਤ ਦੀ ਬਹੁਮੰਜ਼ਿਲਾ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਅੱਜ ਸਵੇਰੇ ਅੱਗ ਲੱਗ ਗਈ। ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਸਵੇਰੇ ਕਰੀਬ 9.30 ਵਜੇ ਸਕੱਤਰੇਤ ‘ਵਲੱਭ ਭਵਨ’ ‘ਚ ਕੁਝ ਸਫਾਈ ਕਰਮਚਾਰੀਆਂ ਨੇ ਧੂੰਆਂ ਦੇਖਿਆ, ਜਿਸ ਤੋਂ ਬਾਅਦ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ ਹੈ ਅਤੇ ਤੀਜੀ ਮੰਜ਼ਿਲ ’ਚੋਂ ਸਿਰਫ ਧੂੰਆਂ ਹੀ ਨਿਕਲ ਰਿਹਾ ਹੈ। ਉਸ ਥਾਂ ‘ਤੇ ਦਸਤਾਵੇਜ਼ ਰੱਖੇ ਹੋਏ ਹਨ। ਅੱਗ ’ਤੇ ਕਾਬੂ ਪਾਉਣ ਲਈ 20 ਦੇ ਕਰੀਬ ਫਾਇਰ ਟੈਂਡਰ ਭੇਜੇ ਗਏ ਸਨ।

LEAVE A REPLY

Please enter your comment!
Please enter your name here