ਰਮੇਸ ਭਾਰਦਵਾਜ

ਲ਼ਹਿਰਾਗਾਗਾ, 18 ਮਾਰਚ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਚੋਣ ਕਮਿਸ਼ਨ ਅਤੇ ਉੱਚ ਅਦਾਲਤ ਤੋਂ ਮੰਗ ਕੀਤੀ ਹੈ ਕਿ ਗਾਰੰਟੀਆਂ ਪੂਰੀਆਂ ਨਾ ਕਰਨ ਵਾਲਿਆਂ ਖ਼ਿਲਾਫ਼ ਲੀਗਲ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਵੋਟਰਾਂ ਨਾਲ ਧੋਖਾ ਹੈ। ਬੀਬੀ ਭੱਠਲ ਨੇ ਸ਼ਹਿਰ ਵਾਲੇ ਗੁਰੂ ਘਰ ਵਿੱਚ ਇੱਕ ਧਾਰਮਿਕ ਸਮਾਰੋਹ ਵਿਚ ਸ਼ਿਰਕਤ ਕਰਨ ਮਗਰੋਂ ਮੀਡੀਆ ਨੂੰ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮਿਓ ਅਰਵਿੰਦ ਕੇਜਰੀਵਾਲ ਨੇ ਗਾਰੰਟੀਆਂ ਦਾ ਨਾਂ ਬਦਨਾਮ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਚੋਣਾਂ ਸਮੇਂ ਜੋ ਗਾਰੰਟੀਆਂ ਦਿੱਤੀਆਂ, ਉਹ ਅੱਜ ਤੱਕ ਪੂਰੀਆਂ ਨਹੀਂ ਹੋਈਆਂ। ਪੰਜਾਬ ਦੀਆਂ ਔਰਤਾਂ ਪਿਛਲੇ ਦੋ ਸਾਲ ਤੋਂ 1 ਹਜ਼ਾਰ ਰੁਪਏ ਦੇਣ ਦੀ ਦਿੱਤੀ ਗਾਰੰਟੀ ਦੀ ਅੱਜ ਵੀ ਔਰਤਾਂ ਉਡੀਕ ਕਰ ਰਹੀਆਂ ਹਨ। ਉਨ੍ਹਾਂ ਕਾਂਗਰਸ ਨੂੰ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਵਿਧਾਇਕ ਰਾਜ ਕੁਮਾਰ ਚੱਬੇਵਾਲ ਤੇ ਤਨਜ਼ ਕਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਕ ਵੱਡਾ ਸਮੁੰਦਰ ਹੈ ਇੱਥੇ ਪਾਰਟੀ ਵਿਚ ਆਗੂ ਅਤੇ ਵਰਕਰ ਆਉਂਦੇ-ਜਾਂਦੇ ਰਹਿੰਦੇ ਹਨ। ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ।

LEAVE A REPLY

Please enter your comment!
Please enter your name here