ਇੰਫਾਲ, 26 ਫਰਵਰੀ
ਮਣੀਪੁਰ ਸਰਕਾਰ ਨੇ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਚੁਰਾਚਾਂਦਪੁਰ ਜ਼ਿਲ੍ਹੇ ਵਿੱਚ ਮੋਬਾਈਲ ਡਾਟਾ ਸੇਵਾਵਾਂ ਸਮੇਤ ਇੰਟਰਨੈੱਟ ਮੁਅੱਤਲੀ ਨੂੰ 2 ਮਾਰਚ ਤੱਕ ਹੋਰ ਪੰਜ ਦਿਨਾਂ ਲਈ ਵਧਾ ਦਿੱਤਾ ਹੈ। ਗ੍ਰਹਿ ਵਿਭਾਗ ਵੱਲੋਂ ਐਤਵਾਰ ਸ਼ਾਮ ਜਾਰੀ ਆਦੇਸ਼ ਤਹਿਤ ਜ਼ਿਲ੍ਹੇ ’ਚ ਇੰਟਰਨੈੱਟ ਸੇਵਾਵਾਂ ’ਤੇ ਰੋਕ ਦੋ ਮਾਰਚ ਤਕ ਜਾਰੀ ਰਹੇਗੀ। ਆਦੇਸ਼ ’ਚ ਕਿਹਾ ਗਿਆ, ‘‘ਰਾਜ ਸਰਕਾਰ ਨੇ ਚੁਰਾਚਾਂਦਪੁਰ ਜ਼ਿਲ੍ਹੇ ’ਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਦੋ ਮਾਰਚ ਤਕ ਚੁਰਾਚਾਂਦਪੁਰ ਜ਼ਿਲ੍ਹੇ ਦੇ ਪੂਰੇ ਖੇਤਰ ’ਚ ਵੀਪੀਐਨ ਦੇ ਮਾਧਿਅਮ ਨਾਲ ਇੰਟਰਨੈੱਟ ਸੇਵਾਵਾਂ, ਮੋਬਾਈਲ ਡਾਟਾ ਸੇਵਾਵਾਂ ਅਤੇ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।’