ਨਵੀਂ ਦਿੱਲੀ, 3 ਮਾਰਚ

ਸੀਬੀਆਈ ਨੇ ਪਿਛਲੇ ਸਾਲ ਮਨੀਪੁਰ ਨਸਲੀ ਹਿੰਸਾ ਦੌਰਾਨ ਬਿਸ਼ਨੂਪੁਰ ਪੁਲੀਸ ਦੇ ਅਸਲਾਖਾਨੇ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਲੁੱਟ ਦੇ ਮਾਮਲੇ ਵਿੱਚ ਸੱਤ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਸੀਬੀਆਈ ਨੇ ਅਸਾਮ ਦੇ ਗੁਹਾਟੀ ਵਿੱਚ ਕਾਮਰੂਪ (ਮੈਟਰੋ) ਵਿੱਚ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ‘ਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ‘ਚ ਲੈਸ਼ਰਾਮ ਪ੍ਰੇਮ ਸਿੰਘ, ਖੁਮੁਕਚਮ ਧੀਰੇਨ ਉਰਫ ਥਾਪਕਪਾ, ਮੋਇਰੰਗਥਮ ਆਨੰਦ ਸਿੰਘ, ਅਥੋਕਪਮ ਕਾਜੀਤ ਉਰਫ ਕਿਸ਼ੋਰਜੀਤ, ਲੋਕਰਾਕਪਮ ਮਾਈਕਲ ਮਾਂਗਚਾ ਉਰਫ ਮਾਈਕਲ, ਕੋਂਥੌਜਮ ਰੋਮੋਜੀਤ ਮੇਤੀ ਉਰਫ ਰੋਮੋਜੀਤ ਅਤੇ ਕੀਸ਼ਾਮ ਜੌਹਨਸਨ ਸ਼ਾਮਲ ਹਨ। ਪਿਛਲੇ ਸਾਲ 3 ਅਗਸਤ ਨੂੰ ਇੱਕ ਭੀੜ ਨੇ ਬਿਸ਼ਨੂਪੁਰ ਦੇ ਨਰਨਸੀਨਾ ਵਿੱਚ ਦੂਜੀ ਭਾਰਤੀ ਰਿਜ਼ਰਵ ਬਟਾਲੀਅਨ ਹੈੱਡਕੁਆਰਟਰ ਦੇ ਦੋ ਕਮਰਿਆਂ ਵਿੱਚੋਂ 300 ਤੋਂ ਵੱਧ ਹਥਿਆਰ ਅਤੇ 19,800 ਗੋਲਾ ਬਾਰੂਦ ਲੁੱਟਿਆ ਸੀ।

 

LEAVE A REPLY

Please enter your comment!
Please enter your name here