ਸਾਂਗਲੀ (ਮਹਾਰਾਸ਼ਟਰ), 5 ਮਈ

ਭਾਰਤ ਫੌਜ ਦੇ ਇਕ ਹੈਲੀਕਾਪਟਰ ਨੂੰ ਇੰਜਣ ਵਿੱਚ ਤਕਨੀਕੀ ਸਮੱਸਿਆ ਕਰ ਕੇ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਇਕ ਖੇਤ ਵਿੱਚ ਇਹਤਿਆਤੀ ਤੌਰ ’ਤੇ ਉਤਾਰਨਾ ਪਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਘਟਨਾ ਸਮੇਂ ਹੈਲੀਕਾਪਟਰ ਵਿੱਚ ਤਿੰਨ ਫੌਜੀ ਅਧਿਕਾਰੀ- ਦੋ ਪਾਇਲਟ ਅਤੇ ਇਕ ਟੈਕਨੀਸ਼ੀਅਨ ਸਵਾਰ ਸਨ। ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ‘ਆਰਮੀ ਏਵੀਏਸ਼ਨ ਕੋਰ’ ਦਾ ਹੈਲੀਕਾਪਟਰ ਮਹਾਰਾਸ਼ਟਰ ਦੇ ਨਾਸਿਕ ਤੋਂ ਬੰਗਲੂਰੂ ਜਾ ਰਿਹਾ ਸੀ। ਇਸ ਦੌਰਾਨ ਕੁਝ ਤਕਨੀਕੀ ਖ਼ਰਾਬੀ ਕਾਰਨ ਇਸ ਨੂੰ ਸਾਂਗਲੀ ਜ਼ਿਲ੍ਹੇ ਦੀ ਮਿਰਜ ਤਹਿਸੀਲ ਦੇ ਐਰੰਡੋਲੀ ਪਿੰਡ ਕੋਲ ਇਕ ਖੇਤਰ ਵਿੱਚ ਇਹਤਿਆਤੀ ਤੌਰ ’ਤੇ ਉਤਾਰਨਾ ਪਿਆ। ਕੁਝ ਘੰਟੇ ਬਾਅਦ ਤਕਨੀਕੀ ਮਦਦ ਲਈ ਇਕ ਹੋਰ ਹੈਲੀਕਾਪਟਰ ਆਇਆ ਤੇ ਬਾਅਦ ਵਿੱਚ ਤਕਨੀਕੀ ਸਮੱਸਿਆ ਦੂਰ ਕਰ ਲਈ ਗਈ ਅਤੇ ਦੋਵੇਂ ਹੈਲੀਕਾਪਟਰ ਰਵਾਨਾ ਹੋ ਗਏ। -ਪੀਟੀਆਈ

LEAVE A REPLY

Please enter your comment!
Please enter your name here