ਲੰਡਨ, 30 ਅਪਰੈਲ

ਨਾਟਿੰਘਮ ਵਿਚ ਪਿਛਲੇ ਸਾਲ ਆਪਣੀ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੋਈ ਇੱਕ ਬ੍ਰਿਟਿਸ਼ ਭਾਰਤੀ ਮੈਡੀਕਲ ਵਿਦਿਆਰਥੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਮਾਪਿਆਂ ਨੇ ਉਸ ਨੂੰ ਬਹਾਦਰੀ ਲਈ ਯੂਕੇ ਦੇ ਸਰਵਉੱਚ ਨਾਗਰਿਕ ਸਨਮਾਨ ਜੌਰਜ ਕਰਾਸ ਨਾਲ ਸਨਮਾਨੇ ਜਾਣ ਦੀ ਮੰਗ ਦਾ ਸਮਰਥਨ ਕੀਤਾ ਹੈ। ਗ੍ਰੇਸ ਓ’ਮੈਲੀ ਕੁਮਾਰ 19, ਆਪਣੀ ਦੋਸਤ ਬਾਰਨਬੀ ਵੈਬਰ ਨਾਲ ਯੂਨੀਵਰਸਿਟੀ ਤੋਂ ਵਾਪਸ ਆ ਰਹੀ ਸੀ ਤਾਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ‘ਦਿ ਸਨ’ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਉਸ ਦੇ ਪਿਤਾ ਡਾ. ਸੰਜੋਏ ਕੁਮਾਰ ਨੇ ਹਮਲੇ ਦੀ ਸੀਸੀਟੀਵੀ ਫੁਟੇਜ ਨੂੰ ਯਾਦ ਕੀਤਾ ਜਿਸ ਵਿੱਚ ਉਸ ਦੀ ਲੜਕੀ ਨੇ ਹਮਲਾਵਰ ਦਾ ਬਹਾਦਰੀ ਨਾਲ ਟਾਕਰਾ ਕੀਤਾ। ਉਨ੍ਹਾਂ ਕਿਹਾ, ‘ਉਸ ਨੇ ਜੋ ਬਹਾਦਰੀ ਦਿਖਾਈ ਉਹ ਇੱਕ ਨੌਜਵਾਨ ਲੜਕੀ ਲਈ ਵਿਲੱਖਣ ਸੀ। ਇਹ ਪ੍ਰਸ਼ੰਸਾ ਹਰ ਨੌਜਵਾਨ ਲਈ ਇੱਕ ਮਿਸਾਲ ਬਣੇਗੀ।’

 

LEAVE A REPLY

Please enter your comment!
Please enter your name here