Home Language ਪੰਜਾਬੀ ਮਾਲਦੀਵ ਨੂੰ ਕਰਜ਼ ’ਚ ਰਾਹਤ ਦੇਵੇ ਭਾਰਤ: ਮੁਇਜ਼ੂ

ਮਾਲਦੀਵ ਨੂੰ ਕਰਜ਼ ’ਚ ਰਾਹਤ ਦੇਵੇ ਭਾਰਤ: ਮੁਇਜ਼ੂ

79
0


ਮਾਲੇ, 22 ਮਾਰਚਭਾਰਤ ਵਿਰੋਧੀ ਰਵੱਈਆ ਅਪਣਾਉਣ ਮਗਰੋਂ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਨਰਮ ਸੁਰ ਵਿੱਚ ਕਿਹਾ ਕਿ ਭਾਰਤ ਉਨ੍ਹਾਂ ਦੇ ਮੁਲਕ ਦਾ ਨੇੜਲਾ ਸਹਿਯੋਗੀ ਬਣਿਆ ਰਹੇਗਾ ਅਤੇ ਨਾਲ ਹੀ ਨਵੀਂ ਦਿੱਲੀ ਨੂੰ ਦੇਸ਼ ਵਾਸਤੇ ਕਰਜ਼ ’ਚ ਰਾਹਤ ਦੀ ਅਪੀਲ ਕੀਤੀ ਹੈ। ਪਿਛਲੇ ਸਾਲ ਦੇ ਅੰਤ ਤੱਕ ਮਾਲਦੀਵ ’ਤੇ ਭਾਰਤ ਦਾ ਲਗਪਗ 40.09 ਕਰੋੜ ਡਾਲਰ ਦਾ ਕਰਜ਼ ਬਕਾਇਆ ਸੀ। ਪਿਛਲੇ ਸਾਲ ਨਵੰਬਰ ਮਹੀਨੇ ਰਾਸ਼ਟਰਪਤੀ ਅਹੁਦੇ ਦਾ ਹਲਫ਼ ਲੈਣ ਮਗਰੋਂ ਚੀਨ ਸਮਰਥਕ ਮਾਲਦੀਵ ਦੇ ਨੇਤਾ ਮੁਇਜ਼ੂ ਨੇ ਭਾਰਤ ਪ੍ਰਤੀ ਆਪਣਾ ਸਖ਼ਤ ਰੁਖ਼ ਅਪਣਾਇਆ ਸੀ ਅਤੇ ਮੰਗ ਕੀਤੀ ਸੀ ਕਿ ਤਿੰਨ ਹਵਾਈ ਪਲੈਟਫਾਰਮਾਂ ਦਾ ਸੰਚਾਲਨ ਕਰਨ ਵਾਲੇ ਭਾਰਤੀ ਸੈਨਿਕਾਂ ਨੂੰ 10 ਮਈ ਤੱਕ ਦੇਸ਼ ’ਚੋਂ ਵਾਪਸ ਭੇਜਿਆ ਜਾਵੇ। ਅਹੁਦਾ ਸੰਭਾਲਣ ਮਗਰੋਂ ਸਥਾਨਕ ਮੀਡੀਆ ਨਾਲ ਵੀਰਵਾਰ ਨੂੰ ਆਪਣੀ ਪਹਿਲੀ ਇੰਟਰਵਿਊ ’ਚ ਮੁਇਜ਼ੂ ਨੇ ਕਿਹਾ ਕਿ ਭਾਰਤ ਨੇ ਮਾਲਦੀਵ ਨੂੰ ਸਹਾਇਤਾ ਮੁਹੱਈਆ ਕਰਨ ’ਚ ਅਹਿਮ ਭੂਮਿਕਾ ਨਿਭਾਈ ਅਤੇ ‘ਸਭ ਤੋਂ ਵੱਧ ਗਿਣਤੀ’ ਵਿੱਚ ਪ੍ਰਾਜੈਕਟਾਂ ਨੂੰ ਲਾਗੂ ਕੀਤਾ ਹੈ। ਮਾਲਦੀਵ ਦੇ ਨਿਊਜ਼ ਪੋਰਟਲ ‘ਐਡੀਸ਼ਨ ਡਾਟ ਐੱਮਵੀ’ ਦੀ ਖ਼ਬਰ ਮੁਤਾਬਕ ਮੁਇਜ਼ੂ ਨੇ ਕਿਹਾ ਕਿ ਭਾਰਤ ਮਾਲਦੀਵ ਦਾ ਕਰੀਬੀ ਸਹਿਯੋਗੀ ਬਣਿਆ ਰਹੇਗਾ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਮੁਇਜ਼ੂ ਨੇ ਭਾਰਤ ਨੂੰ ਅਪੀਲ ਕੀਤੀ ਕਿ ਮਾਲਦੀਵ ਲਈ ਪਿਛਲੀਆਂ ‘ਸਰਕਾਰਾਂ ਵੱਲੋਂ ਲਏ ਗਏ ਭਾਰੀ ਕਰਜ਼’ ਦੀ ਅਦਾਇਗੀ ’ਚ ਰਾਹਤ ਦਿੱਤੀ ਜਾਵੇ। -ਪੀਟੀਆਈ

 

 

 

LEAVE A REPLY

Please enter your comment!
Please enter your name here