ਦਰਸ਼ਨ ਸਿੰਘ ਸੋਢੀ

ਮੁਹਾਲੀ, 4 ਮਾਰਚ

ਇਥੋਂ ਦੀ ਏਅਰਪੋਰਟ ਸੜਕ ਉੱਤੇ ਮੁਹਾਲੀ ਨਗਰ ਨਿਗਮ ਦੇ ਬਿਲਕੁਲ ਸਾਹਮਣੇ ਮਾਲ ਨੇੜੇ ਅੱਜ ਦੋ ਗੱਡੀਆਂ ਵਿੱਚ ਆਏ ਵਿਅਕਤੀਆਂ ਨੇ ਤਾਬੜ-ਤੋੜ ਫਾਇਰਿੰਗ ਕਰਕੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ। ਗੋਲੀਬਾਰੀ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ, ਜਿਨ੍ਹਾਂ ਗੱਡੀਆਂ ਵਿੱਚ ਹਮਲਾਵਰ ਸਵਾਰ ਸਨ। ਉਨ੍ਹਾਂ ’ਚੋਂ ਇੱਕ ਕਾਰ ’ਤੇ ਚੰਡੀਗੜ੍ਹ ਅਤੇ ਦੂਜੀ ’ਤੇ ਜੰਮੂ ਕਸ਼ਮੀਰ ਦੀ ਨੰਬਰ ਪਲੇਟ ਸੀ। ਇੱਕ ਹਮਲਾਵਰ ਭੱਜ ਕੇ ਮਾਲ ਦੇ ਅੰਦਰ ਵੜ ਗਿਆ। ਇਸ ਦੀ ਪੁਸ਼ਟੀ ਮਾਲ ਦੀ ਮਹਿਲਾ ਸੁਰੱਖਿਆ ਗਾਰਡ ਨੇ ਕੀਤੀ ਹੈ। ਸੂਚਨਾ ਮਿਲਦੇ ਹੀ ਡੀਐੱਸਪੀ ਹਰਸਿਮਰਨ ਸਿੰਘ ਬੱਲ ਅਤੇ ਹੋਰ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਵੱਲੋਂ ਮਾਲ ਨੂੰ ਚੁਫੇਰਿਓਂ ਘੇਰਾ ਪਾ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here