ਦਰਸ਼ਨ ਸਿੰਘ ਸੋਢੀ

ਮੁਹਾਲੀ, 7 ਮਾਰਚ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਜਿੱਥੇ ਕਿਸਾਨਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਮੰਡੀਆਂ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਮੁਲਾਜ਼ਮਾਂ ਦੇ ਹਿੱਤ ਵਿੱਚ ਵੀ ਨਵਾਂ ਕਦਮ ਪੁਟਦਿਆਂ ਬੋਰਡ ਨੂੰ ਦੋ ਨਵੀਂਆਂ ਬੱਸਾਂ ਦਿੱਤੀਆਂ ਹਨ। ਅੱਜ ਇਨ੍ਹਾਂ ਬੱਸਾਂ ਨੂੰ ਸ੍ਰੀ ਬਰਸਟ ਨੇ ਪੰਜਾਬ ਮੰਡੀ ਬੋਰਡ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਬੱਸਾਂ ਮੁਲਾਜ਼ਮਾਂ ਲਈ ਬਹੁਤ ਲਾਹੇਵੰਦ ਹਨ। ਚੇਅਰਮੈਨ ਨੇ ਦੱਸਿਆ ਕਿ ਬੱਸਾਂ ਸਵਰਾਜ ਮਾਜ਼ਦਾ ਲਿਮ. ਦੀਆਂ ਹਨ ਇਨ੍ਹਾਂ ਵਿੱਚ 39 ਸੀਟਾਂ ਹਨ। ਇਹ ਮੁਲਾਜ਼ਮਾਂ ਨੂੰ ਘਰਾਂ ਤੋਂ ਦਫ਼ਤਰ ਤੱਕ ਲਿਆਉਣ ਅਤੇ ਲਿਜਾਉਣ ਦੀ ਸਹੂਲਤ ਦਿੰਦੀਆਂ ਹਨ। ਇੱਕ ਬੱਸਾਂ ਮੰਡੀ ਬੋਰਡ ਦੇ ਮੁੱਖ ਦਫ਼ਤਰ ਤੋਂ ਕੁਰਾਲੀ ਅਤੇ ਦੂਜੀ ਬੱਸ ਮੁੱਖ ਦਫ਼ਤਰ ਤੋਂ ਚੰਡੀਗੜ੍ਹ ਰੂਟ ਦੇ ਮੁਲਾਜ਼ਮਾਂ ਨੂੰ ਘਰ ਤੋਂ ਦਫ਼ਤਰ ਲਿਆਉਣ ਅਤੇ ਲਿਜਾਉਣ ਵਿੱਚ ਸਹਾਈ ਹੋਵੇਗੀ। ਇਸ ਮੌਕੇ ਗੁਰਦੀਪ ਸਿੰਘ, ਇੰਜਨੀਅਰ-ਇਨ-ਚੀਫ, ਜਤਿੰਦਰ ਸਿੰਘ ਭੰਗੂ ਮੁੱਖ ਇੰਜਨੀਅਰ, ਗੁਰਿੰਦਰ ਸਿੰਘ ਚੀਮਾ, ਮੁੱਖ ਇੰਜਨੀਅਰ, ਮਨਜੀਤ ਸਿੰਘ ਸੰਧੂ ਜੀਐੱਮ ਅਸਟੇਟ ਅਤੇ ਐਨਫੋਰਸਮੈਂਟ, ਸਵਰਨ ਸਿੰਘ ਡੀਜੀਐੱਮ ਮਾਰਕਿਟਿੰਗ, ਭਜਨ ਕੌਰ ਡੀਜੀਐੱਮ ਅਸਟੇਟ ਸਮੇਤ ਸਮੂਹ ਉੱਚ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਰਹੇ।

LEAVE A REPLY

Please enter your comment!
Please enter your name here