ਕੋਲਕਾਤਾ, 4 ਮਈ

ਬਿਪਿਨ ਸਿੰਘ ਨੇ ਇੱਕ ਵਾਰ ਮੁੜ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਮੁੰਬਈ ਸਿਟੀ ਐੱਫਸੀ ਨੂੰ ਮੋਹਨ ਬਾਗ਼ਾਨ ’ਤੇ 3-1 ਨਾਲ ਸ਼ਾਨਦਾਰ ਜਿੱਤ ਦਿਵਾ ਕੇ ਦੂਸਰੀ ਵਾਰ ਇੰਡੀਅਨ ਸੁਪਰ ਲੀਗ ਫੁਟਬਾਲ ਦਾ ਖ਼ਿਤਾਬ ਉਸ ਦੀ ਝੋਲੀ ਪਾਇਆ ਹੈ। ਇਸ ਦੇ ਨਾਲ ਹੀ ਆਈਐੱਸਐੱਲ ਕੱਪ ਬਰਕਰਾਰ ਰੱਖਣ ਅਤੇ ਲੀਗ ਵਿਨਰਜ਼ ਸ਼ੀਲਡ ਤੇ ਖ਼ਿਤਾਬ ਇਕੱਠੇ ਜਿੱਤਣ ਦਾ ਬਾਗ਼ਾਨ ਦਾ ਸੁਫ਼ਨਾ ਟੁੱਟ ਗਿਆ ਹੈ। ਮੁੰਬਈ ਸਿਟੀ ਨੇ 2020-21 ਵਿੱਚ ਆਈਐੱਸਐੱਲ ਖਿਤਾਬ ਜਿੱਤਿਆ ਸੀ।

LEAVE A REPLY

Please enter your comment!
Please enter your name here