ਗੁਰੂਗ੍ਰਾਮ (ਹਰਿਆਣਾ), 11 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਰਿਆਣਾ ਦੀ ਹੱਦ ’ਚ ਪੈਂਦੇ 19 ਕਿਲੋਮੀਟਰ ਲੰਬੇ ਦਵਾਰਕਾ ਐਕਸਪ੍ਰੈਸ ਵੇਅ ਦਾ ਉਦਘਾਟਨ ਕੀਤਾ। ਇਸ ਨਾਲ ਐਨਐਚ-48 ’ਤੇ ਦਿੱਲੀ ਅਤੇ ਗੁਰੂਗ੍ਰਾਮ ਵਿਚਾਲੇ ਆਵਾਜਾਈ ਨੂੰ ਸੁਖਾਲਾ ਬਣਾਉਣ ’ਚ ਬਹੁਤ ਮਦਦ ਮਿਲੇਗੀ। ਇਸ ਦੇ ਨਾਲ ਹੀ ਰਾਜਧਾਨੀ ਦੀਆਂ ਵਿੱਤੀ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਦੱਸਣਯੋਗ ਹੈ ਕਿ ਦੁਆਰਕਾ ਐਕਸਪ੍ਰੈਸ ਵੇਅ 29 ਕਿਲੋਮੀਟਰ ਲੰਬਾ ਹੈ ਜਿਸ ਦਾ 18.9 ਕਿਲੋਮੀਟਰ ਖੇਤਰ ਹਰਿਆਣਾ ’ਚ, ਜਦੋਂ ਕਿ 10.1 ਕਿਲੋਮੀਟਰ ਦਾ ਖੇਤਰ ਦਿੱਲੀ ਦੀ ਹੱਦ ’ਚ ਪੈਂਦਾ ਹੈ।

LEAVE A REPLY

Please enter your comment!
Please enter your name here