ਬਦਾਯੂੰ (ਉੱਤਰ ਪ੍ਰਦੇਸ਼), 20 ਮਾਰਚ

ਇਥੇ ਬਾਬਾ ਕਲੋਨੀ ਵਿੱਚ ਦੋ ਬੱਚਿਆਂ ਦੀ ਹੱਤਿਆ ਕਰ ਦਿੱਤੀ ਗਈ ਤੇ ਬਾਅਦ ਵਿੱਚ ਇਕ ਮੁਲਜ਼ਮ ਨੂੰ ਪੁਲੀਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਬੱਚੇ ਛੱਤ ‘ਤੇ ਖੇਡ ਰਹੇ ਸਨ ਤੇ ਮੁਲਜ਼ਮ ਨੇ ਛੱਤ ‘ਤੇ ਜਾ ਕੇ ਉਨ੍ਹਾਂ ਨੂੰ ਮਾਰ ਦਿੱਤਾ। ਪੁਲੀਸ ਮੁਤਾਬਕ ਮੁਲਜ਼ਮ ਦੀ ਉਮਰ 25-30 ਸਾਲ ਦੇ ਵਿਚਕਾਰ ਹੈ। ਇਸ ਦੌਰਾਨ ਦੋਹਰੇ ਕਤਲ ਦੇ ਵਿਰੋਧ ਵਿੱਚ ਸਥਾਨਕ ਲੋਕਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ, ਜਿਸ ਕਾਰਨ ਇਲਾਕੇ ਵਿੱਚ ਵਾਧੂ ਪੁਲੀਸ ਤਾਇਨਾਤ ਕਰਨੀ ਪਈ। ਬੱਚਿਆਂ ਦੀ ਉਮਰ 11 ਅਤੇ 6 ਸਾਲ ਸੀ। ਦੂਜੇ ਪਾਸੇ ਬੱਚਿਆਂ ਦੇ ਪਿਤਾ ਨੇ ਕਿਹਾ ਹੈ ਕਿ ਇਸ ਕਤਲ ਵਿੱਚ ਦੋ ਵਿਅਕਤੀ ਸ਼ਾਮਲ ਸਨ ਅਤੇ ਉਹ ਇਸ ਗੱਲ ਤੋਂ ਅਣਜਾਣ ਹੈ ਕਿ ਬੱਚੇ ਕਿਉਂ ਮਾਰੇ ਗਏ। ਪੀੜਤ ਪਰਿਵਾਰ ਨੇ ਮੁਲਜ਼ਮ ਦੇ ਭਰਾ ਦੇ ਵੀ ਕਤਲ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਮੁਲਜ਼ਮ ਸਾਜਿਦ ਕੱਲ੍ਹ ਸ਼ਾਮ 7:30 ਵਜੇ ਦੇ ਕਰੀਬ ਘਰ ਵਿੱਚ ਦਾਖਲ ਹੋਇਆ ਅਤੇ ਛੱਤ ਉੱਤੇ ਗਿਆ ਜਿੱਥੇ ਬੱਚੇ ਖੇਡ ਰਹੇ ਸਨ। ਉਸ ਨੇ ਦੋ ਬੱਚਿਆਂ ਉੱਤੇ ਹਮਲਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਫਿਰ ਉਹ ਹੇਠਾਂ ਆ ਗਿਆ ਜਿੱਥੇ ਭੀੜ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਿਆ। ਮੁਲਜ਼ਮਾਂ ਦੇ ਫਰਾਰ ਹੋਣ ਦਾ ਪਤਾ ਲੱਗਣ ’ਤੇ ਪੁਲੀਸ ਟੀਮਾਂ ਹਰਕਤ ਵਿੱਚ ਆ ਗਈਆਂ। ਮੁਲਜ਼ਮ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ ਤੇ ਜਵਾਬੀ ਗੋਲੀਬਾਰੀ ਵਿੱਚ ਉਸ ਦੀ ਮੌਤ ਹੋ ਗਈ। ਬੱਚਿਆਂ ਦੇ ਪਰਿਵਾਰ ਨੇ ਐਫਆਈਆਰ ’ਚ ਮੁਲਜ਼ਮ ਦੇ ਭਰਾ ਜਾਵੇਦ ਦਾ ਨਾਂ ਵੀ ਦੱਸਿਆ। ਟੀਮ ਉਸ ਨੂੰ ਲੱਭ ਰਹੀ ਹੈ। ਪਰਿਵਾਰ ਮੁਤਾਬਕ ਮੁਲਜ਼ਮ ਨੇ ਮ੍ਰਿਤਕ ਬੱਚਿਆਂ ਦੇ ਪਿਤਾ ਤੋਂ 5,000 ਰੁਪਏ ਦੀ ਮੰਗ ਕੀਤੀ ਸੀ।

LEAVE A REPLY

Please enter your comment!
Please enter your name here