ਮੁੰਬਈ, 14 ਮਾਰਚ

ਮੁੰਬਈ ਨੇ ਫਾਈਨਲ ਵਿੱਚ ਵਿਦਰਭ ਨੂੰ 169 ਦੌੜਾਂ ਨਾਲ ਹਰਾ ਕੇ ਆਪਣਾ ਹੀ ਰਿਕਾਰਡ ਸੁਧਾਰਿਆ ਅਤੇ 42ਵੀਂ ਵਾਰ ਰਣਜੀ ਟਰਾਫੀ ਜਿੱਤ ਲਈ। ਜਿੱਤ ਲਈ 538 ਦੌੜਾਂ ਦੇ ਲਗਪਗ ਅਸੰਭਵ ਟੀਚੇ ਦਾ ਪਿੱਛਾ ਕਰਦੇ ਹੋਏ ਵਿਦਰਭ ਦੇ ਬੱਲੇਬਾਜ਼ਾਂ ਨੇ ਵੀ ਜਿੱਤ ਦਾ ਜਜ਼ਬਾ ਦਿਖਾਇਆ। ਵਿਦਰਭ ਦੇ ਕਪਤਾਨ ਅਕਸ਼ੈ ਵਾਡਕਰ ਅਤੇ ਹਰਸ਼ ਦੁਬੇ ਨੇ ਇਕ ਵਾਰ ਮੁੰਬਈ ਨੂੰ ਮੁਸੀਬਤ ਵਿਚ ਪਾ ਦਿੱਤਾ ਸੀ। ਆਪਣੇ ਕਰੀਅਰ ਦਾ ਆਖਰੀ ਮੈਚ ਖੇਡ ਰਹੇ ਧਵਲ ਕੁਲਕਰਨੀ ਨੇ ਉਮੇਸ਼ ਯਾਦਵ ਨੂੰ ਆਊਟ ਕਰਕੇ ਵਿਦਰਭ ਦੀ ਪਾਰੀ ਦਾ ਅੰਤ ਕੀਤਾ। ਵਾਡਕਰ ਨੇ 199 ਗੇਂਦਾਂ ਵਿੱਚ 102 ਦੌੜਾਂ ਅਤੇ ਕਰੁਣ ਨਾਇਰ ਨੇ 74 ਦੌੜਾਂ ਬਣਾਈਆਂ। ਮੁੰਬਈ ਲਈ ਤਨੁਸ਼ ਕੋਟੀਅਨ ਨੇ 95 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।

LEAVE A REPLY

Please enter your comment!
Please enter your name here