ਹੋਸ਼ਿਆਰ ਸਿੰਘ ਘਟੌੜਾ

ਰਾਮਾਂ ਮੰਡੀ, 22 ਫਰਵਰੀ

ਅੱਜ ਸਵੇਰੇ ਇਥੇ ਰਹਿੰਦੇ ਪਰਵਾਸੀ ਮਜ਼ਦੂਰ ਦੇ ਸਿਰ ’ਚ ਗੰਡਾਸੀ ਮਾਰ ਕੇ 8 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਇਹ ਘਟਨਾ ਤਖ਼ਤਮੱਲ ਰੋਡ ’ਤੇ ਵਾਰੀ ਤੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਮਜ਼ਦੂਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਮਜ਼ਦੂਰ ਸਿਰ ਉੱਪਰ ਟੋਕਰੀ ਰੱਖਕੇ ਬੂਟੇ ਵੇਚਣ ਜਾ ਰਿਹਾ ਸੀ। ਜ਼ਖ਼ਮੀ ਮਜਦੂਰ ਨੂੰ ਕਿਸੇ ਰਾਹਗੀਰ ਵੱਲੋਂ ਰਾਮਾਂ ਮੰਡੀ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ।

LEAVE A REPLY

Please enter your comment!
Please enter your name here