ਅਯੁੱਧਿਆ, 17 ਅਪਰੈਲ

ਰਾਮ ਨੌਮੀ ਦੇ ਮੌਕੇ ’ਤੇ ਅੱਜ ਅਯੁੱਧਿਆ ‘ਚ ਸ਼ੀਸ਼ਿਆਂ ਅਤੇ ਲੈਂਸਾਂ ਰਾਹੀਂ ਰਾਮ ਲੱਲਾ ਨੂੰ ਸੂਰਿਆ ਤਿਲਕ ਲਗਾਇਆ ਗਿਆ। ਇਸ ਵਿਧੀ ਰਾਹੀਂ ਸੂਰਜ ਦੀਆਂ ਕਿਰਨਾਂ ਰਾਮ ਦੀ ਮੂਰਤੀ ਦੇ ਮੱਥੇ ਤੱਕ ਪਹੁੰਚ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਜਨਵਰੀ ਨੂੰ ਉਦਘਾਟਨ ਕੀਤੇ ਨਵੇਂ ਮੰਦਰ ਵਿੱਚ ਰਾਮ ਮੂਰਤੀ ਦੀ ਸਥਾਪਨਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਮੰਦਰ ਦੇ ਬੁਲਾਰੇ ਪ੍ਰਕਾਸ਼ ਗੁਪਤਾ ਨੇ ਕਿਹਾ, ‘ਸੂਰਿਆ ਤਿਲਕ ਲਗਪਗ ਚਾਰ-ਪੰਜ ਮਿੰਟਾਂ ਲਈ ਲਗਾਇਆ ਗਿਆ, ਜਦੋਂ ਸੂਰਜ ਦੀਆਂ ਕਿਰਨਾਂ ਸਿੱਧੇ ਰਾਮ ਲੱਲਾ ਦੀ ਮੂਰਤੀ ਦੇ ਮੱਥੇ ‘ਤੇ ਕੇਂਦਰਿਤ ਸਨ। ਮੰਦਰ ਪ੍ਰਸ਼ਾਸਨ ਨੇ ਭੀੜ ਤੋਂ ਬਚਣ ਲਈ ਸੂਰਿਆ ਤਿਲਕ ਦੇ ਦੌਰਾਨ ਸ਼ਰਧਾਲੂਆਂ ਨੂੰ ਪਾਵਨ ਅਸਥਾਨ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ।’ ਡਾ. ਡੀਪੀ ਕਾਨੂੰਗੋ, ਮੁੱਖ ਵਿਗਿਆਨੀ ਸੀਐੱਸਆਈਆਰ-ਸੀਬੀਆਰਆਈ ਰੁੜਕੀ ਨੇ ਕਿਹਾ, ‘ਯੋਜਨਾ ਅਨੁਸਾਰ ਰਾਮਲੱਲਾ ਦਾ ਸੂਰਿਆ ਤਿਲਕ ਦੁਪਹਿਰ 12 ਵਜੇ ਕੀਤਾ ਗਿਆ। ਇਸ ਪ੍ਰਣਾਲੀ ਦਾ ਮੰਗਲਵਾਰ ਨੂੰ ਵਿਗਿਆਨੀਆਂ ਨੇ ਪ੍ਰੀਖਣ ਕੀਤਾ ਸੀ।

LEAVE A REPLY

Please enter your comment!
Please enter your name here