ਨਵੀਂ ਦਿੱਲੀ, 9 ਮਈ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਵੈਜੰਤੀਮਾਲਾ ਬਾਲੀ, ਤੇਲਗੂ ਅਦਾਕਾਰ ਕੋਨੀਡੇਲਾ ਚਿਰੰਜੀਵੀ, ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ (ਮਰਹੂਮ) ਐਮ ਫਾਤਿਮਾ ਬੀਵੀ ਤੇ ‘ਬੌਂਬੇ ਸਮਾਚਾਰ’ ਦੇ ਮਾਲਕ ਐੱਚਐੱਨ ਕਾਮਾ ਸਮੇਤ ਕਈ ਹੋਰ ਅਹਿਮ ਹਸਤੀਆਂ ਨੂੰ ਅੱਜ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਭਵਨ ’ਚ ਕਰਵਾਏ ਗਏ ਸਮਾਗਮ ਦੌਰਾਨ ਭਾਜਪਾ ਆਗੂ ਓ ਰਾਜਗੋਪਾਲ, ਲੱਦਾਖ ਦੇ ਮਰਹੂਮ ਧਾਰਮਿਕ ਆਗੂ ਤੋਗਦਾਨ ਰਿਨਪੋਚੇ ਤੇ ਤਾਮਿਲ ਅਦਾਕਾਰ ਮਰਹੂਮ ‘ਕੈਪਟਨ’ ਵਿਜੈਕਾਂਤ (ਦੋਵਾਂ ਨੂੰ ਮਰਨ ਉਪਰੰਤ), ਗੁਜਰਾਤੀ ਸਮਾਚਾਰ ਪੱਤਰ ‘ਜਨਮ ਭੂਮੀ’ ਦੇ ਸਮੂਹ ਸੰਪਾਦਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਕੁੰਦਨ ਵਿਆਸ ਨੂੰ ਵੀ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here