ਰਾਏਗੜ੍ਹ, 11 ਫਰਵਰੀ

ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ‘ਭਾਰਤ ਜੋੜੋ ਨਿਆਏ ਯਾਤਰਾ’ ਦੋ ਦਿਨਾਂ ਦੇ ਆਰਾਮ ਮਗਰੋਂ ਅੱਜ ਨੂੰ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਮੁੜ ਸ਼ੁਰੂ ਹੋ ਗਈ। ਰਾਹੁਲ ਨੇ ਇੱਥੇ ਗਾਂਧੀ ਚੌਕ ਵਿੱਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲਮਾਲਾਵਾਂ ਭੇਟ ਕੀਤੀਆਂ ਅਤੇ ਫਿਰ ਯਾਤਰਾ ਜ਼ਿਲ੍ਹੇ ਦੇ ਖਰਸੀਆ ਵਿਧਾਨ ਸਭਾ ਹਲਕੇ ਲਈ ਰਵਾਨਾ ਹੋਈ। ਗਾਂਧੀ ਚੌਕ ’ਤੇ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਅਤੇ ਲੋਕ ਰਾਹੁਲ ਗਾਂਧੀ ਨਾਲ ਚੱਲੇ। ਰਾਹੁਲ ਕਾਂਗਰਸ ਦੇ ਛੱਤੀਸਗੜ੍ਹ ਇੰਚਾਰਜ ਸਚਿਨ ਪਾਇਲਟ, ਸੂਬਾ ਪਾਰਟੀ ਪ੍ਰਧਾਨ ਦੀਪਕ ਬੈਜ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਚਰਨ ਦਾਸ ਮਹੰਤ ਨਾਲ ਖੁੱਲ੍ਹੀ ਜੀਪ ਵਿੱਚ ਸਵਾਰ ਸਨ।

LEAVE A REPLY

Please enter your comment!
Please enter your name here