ਨਵੀਂ ਦਿੱਲੀ, 20 ਅਪਰੈਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੋਣ ਬਾਂਡ ਨਾਲ ਸਬੰਧਤ ਮਾਮਲੇ ਦਾ ਹਵਾਲਾ ਦਿੰਦਿਆਂ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਭ੍ਰਿਸ਼ਟਾਚਾਰ ਦਾ ਸਕੂਲ’ ਚਲਾ ਰਹੇ ਹਨ ਅਤੇ ‘ਚੰਦੇ ਦਾ ਧੰਦਾ’ ਸਮੇਤ ਹਰ ਅਧਿਆਏ ਉਹ ਖੁ਼ਦ ਵਿਸਥਾਰ ਨਾਲ ਪੜ੍ਹਾ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪਾਰਟੀ ਵੱਲੋਂ ਜਾਰੀ ਵੀਡੀਓ ਇਸ਼ਤਿਹਾਰ ਨੂੰ ਸਾਂਝਾ ਕਰਕੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਿਆ। ਇਸ ਇਸ਼ਤਿਹਾਰ ਵਿੱਚ ਚੋਣ ਬਾਂਡ ਦਾ ਜ਼ਿਕਰ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ, ‘ਨਰਿੰਦਰ ਮੋਦੀ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਸਕੂਲ ਚਲਾ ਰਹੇ ਹਨ ਜਿੱਥੇ ਉਹ ਖੁਦ ਪੂਰਾ ਭ੍ਰਿਸ਼ਟਾਚਾਰ ਵਿਗਿਆਨ ਵਿਸ਼ੇ ਤਹਿਤ ਚੰਦੇ ਦੇ ਕਾਰੋਬਾਰ ਸਮੇਤ ਹਰੇਕ ਅਧਿਆਏ ਨੂੰ ਵਿਸਥਾਰ ਨਾਲ ਪੜ੍ਹਾ ਰਹੇ ਹਨ।’ ਉਨ੍ਹਾਂ ਦੱਸਿਆ ਕਿ ਕਿਵੇਂ ਛਾਪੇਮਾਰੀ ਰਾਹੀਂ ਚੰਦਾ ਵਸੂਲਿਆ ਜਾਂਦਾ ਹੈ, ਕਿਵੇਂ ਚੰਦਾ ਲੈਣ ਤੋਂ ਬਾਅਦ ਠੇਕੇ ਵੰਡੇ ਜਾਂਦੇ ਹਨ, ਕਿਵੇਂ ਭ੍ਰਿਸ਼ਟਾਚਾਰੀਆਂ ਨੂੰ ਸਾਫ਼ ਕਰਨ ਲਈ ਵਾਸ਼ਿੰਗ ਮਸ਼ੀਨ ਦਾ ਕੰਮ ਹੁੰਦਾ ਹੈ, ਏਜੰਸੀਆਂ ਨੂੰ ਵਸੂਲੀ ਏਜੰਟ ਬਣਾ ਕੇ ਕਿਵੇਂ ‘ਜ਼ਮਾਨਤ ਤੇ ਜੇਲ੍ਹ’ ਦੀ ਖੇਡ ਖੇਡੀ ਜਾਂਦੀ ਹੈ।’

LEAVE A REPLY

Please enter your comment!
Please enter your name here