ਮਾਸਕੋ, 4 ਅਪਰੈਲ

ਰੂਸ ਦੇ ਰੱਖਿਆ ਮੰਤਰੀ ਨੇ ਅੱਜ ਆਪਣੇ ਫਰਾਂਸੀਸੀ ਹਮਰੁਤਬਾ ਨੂੰ ਫ਼ੋਨ ਕਰਕੇ ਯੂਕਰੇਨ ਵਿੱਚ ਫ਼ੌਜਾਂ ਦੀ ਤਾਇਨਾਤੀ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਰੂਸ ਦੇ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਮਾਸਕੋ ਸੰਘਰਸ਼ ਨੂੰ ਖਤਮ ਕਰਨ ਲਈ ਗੱਲਬਾਤ ਵਿੱਚ ਹਿੱਸਾ ਲੈਣ ਲਈ ਤਿਆਰ ਹੈ। ਰੂਸੀ ਰੱਖਿਆ ਮੰਤਰਾਲੇ ਦੇ ਬਿਆਨ ਮੁਤਾਬਕ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਫਰਾਂਸ ਦੇ ਰੱਖਿਆ ਮੰਤਰੀ ਸੇਬੇਸਟੀਅਨ ਲੇਕੋਰਨੂ ਨੂੰ ਕਿਹਾ ਕਿ ਜੇ ਪੈਰਿਸ ਯੂਕਰੇਨ ’ਚ ਫਰਾਂਸ ਦੀ ਫ਼ੌਜ ਭੇਜਣ ਦੇ ਆਪਣੇ ਬਿਆਨ ’ਤੇ ਅਮਲ ਕਰਦਾ ਹੈ ਤਾਂ ਇਸ ਨਾਲ ਫਰਾਂਸ ਲਈ ਕਈ ਸਮੱਸਿਆਵਾਂ ਪੈਦਾ ਹੋਣਗੀਆ।

LEAVE A REPLY

Please enter your comment!
Please enter your name here