ਮਾਸਕੋ, 4 ਮਈ

ਰੂਸ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੂੰ ‘ਲੋੜੀਂਦੇ’ ਲੋਕਾਂ ਦੀ ਸੂਚੀ ਵਿੱਚ ਪਾ ਦਿੱਤਾ ਹੈ। ਰੂਸ ਦੇ ਸਰਕਾਰੀ ਮੀਡੀਆ ਨੇ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟਾਂ ਮੁਤਾਬਕ ਜ਼ੈਲੇਂਸਕੀ ਅਤੇ ਸਾਬਕਾ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਨੂੰ ਅਪਰਾਧਕ ਦੋਸ਼ਾਂ ਤਹਿਤ ਰੂਸੀ ਮੰਤਰਾਲੇ ਦੀ ਲੋੜੀਂਦੇ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਧਰ, ਰੂਸੀ ਅਧਿਕਾਰੀਆਂ ਨੇ ਜ਼ੈਲੇਂਸਕੀ ਅਤੇ ਪੋਰੋਸ਼ੈਂਕੋ ਖ਼ਿਲਾਫ਼ ਦੋਸ਼ਾਂ ਸਬੰਧੀ ਫਿਲਹਾਲ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਹੈ। -ਏਪੀ

LEAVE A REPLY

Please enter your comment!
Please enter your name here