ਨਵੀਂ ਦਿੱਲੀ, 5 ਮਈ

ਕਾਂਗਰਸ ਨੇ ਅੱਜ ਕਿਹਾ ਕਿ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਰੋਹਿਤ ਵੇਮੁਲਾ ਦੀ ਮੌਤ ਮਾਮਲੇ ਵਿੱਚ ਪਹਿਲਾਂ ਕੀਤੀ ਗਈ ਜਾਂਚ ਵਿੱਚ ਕਈ ਤਰੁੱਟੀਆਂ ਸਨ ਅਤੇ ਤਿਲੰਗਾਨਾ ਵਿੱਚ ਉਸ ਦੀ ਸਰਕਾਰ ਵੇਮੁਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗੀ। ਤਿਲੰਗਾਨਾ ਪੁਲੀਸ ਨੇ ਵੇਮੁਲਾ ਦੀ ਮੌਤ ਦੇ ਮਾਮਲੇ ਵਿੱਚ ਅਦਾਲਤ ਸਾਹਮਣੇ ‘ਕਲੋਜ਼ਰ ਰਿਪੋਰਟ’ ਪੇਸ਼ ਕੀਤੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਦਲਿਤ ਨਹੀਂ ਸੀ ਅਤੇ ਉਸ ਨੇ 2016 ਵਿੱਚ ਇਸ ਲਈ ਖੁਦਕੁਸ਼ੀ ਕੀਤੀ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਉਸ ਦੀ ‘ਅਸਲ ਜਾਤੀ’ ਦਾ ਪਤਾ ਲੱਗ ਜਾਵੇਗਾ।

LEAVE A REPLY

Please enter your comment!
Please enter your name here