ਲੁਧਿਆਣਾ: ਸਥਾਨਕ ਖਾਲਸਾ ਕਾਲਜ ਫਾਰ ਵਿਮੈਨ, ਸਿਵਲ ਲਾਈਨਜ਼ ਦੀਆਂ ਵਿਦਿਆਰਥਣਾਂ ਨੇ ਅੰਤਰ-ਕਾਲਜ ਕਲਚਰ ਮੇਲੇ ‘ਰੰਗਮੰਚ-2024’ ਦੌਰਾਨ ਵੱਖ-ਵੱਖ ਕੈਟਾਗਰੀਆਂ ਵਿੱਚੋਂ ਇਨਾਮ ਜਿੱਤੇ। ਇਹ ਮੇਲਾ ਸ੍ਰੀ ਅਰਬਿੰਦੋ ਕਾਲਜ ਆਫ ਕਾਮਰਸ ਐਂਡ ਮੈਨੇਜਮੈਂਟ ਵਿੱਚ ਕਰਵਾਇਆ ਗਿਆ। ਕਾਲਜ ਦੀ ਵਿਦਿਆਰਥਣ ਖੁਸ਼ੀ ਆਨੰਦ ਨੇ ਕਲਾਸੀਕਲ ਡਾਂਸ ਵਿੱਚ ਦੂਜਾ ਸਥਾਨ ਪ੍ਰਾਪਤ ਕਰ ਕੇ 5100 ਰੁਪਏ ਦਾ ਨਕਦ ਇਨਾਮ ਜਿੱਤਿਆ। ਇਸੇ ਤਰ੍ਹਾਂ ਫੋਕ ਡਾਂਸ ਦੀ ਟੀਮ ਨੇ ਵੀ ਗਰੁੱਪ ਫੋਕ ਡਾਂਸ ‘ਨ੍ਰਿਤ ਤਰੰਗ’ ਕੈਟਾਗਰੀ ਵਿੱਚੋਂ ਦੂਜਾ ਸਥਾਨ ਹਾਸਲ ਕਰ ਕੇ 21,000 ਰੁਪਏ ਦੀ ਨਕਦ ਰਾਸ਼ੀ ਜਿੱਤੀ। ਕਾਲਜ ਦੇ ਮਿਊਜ਼ਿਕ ਵੋਕਲ ਵਿਭਾਗ ਨੇ ਵੀ ਸੁਰ ਤਰੰਗ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰ ਕੇ ਕਾਲਜ ਦਾ ਨਾਂ ਹੋਰ ਉੱਚਾ ਕੀਤਾ। ਕਾਲਜ ਪ੍ਰਿੰਸੀਪਲ ਡਾ. ਇਕਬਾਲ ਕੌਰ ਨੇ ਨਤੀਜਿਆਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕੋ-ਆਰਡੀਨੇਟਰ ਤੇ ਵਿਭਾਗ ਦੀ ਮੁਖੀ ਡਾ. ਰੀਮਾ ਸ਼ਰਮਾ ਅਤੇ ਬੀਬੀਏ ਵਿਭਾਗ ਦੀ ਮੁਖੀ ਡਾ. ਪੂਜਾ ਚੇਟਲੀ ਦੀ ਸ਼ਲਾਘਾ ਕੀਤੀ। -ਖੇਤਰੀ ਪ੍ਰਤੀਨਿਧ

LEAVE A REPLY

Please enter your comment!
Please enter your name here