ਟ੍ਰਿਬਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 26 ਫਰਵਰੀ

ਰੰਗਲਾ ਪੰਜਾਬ ਮੇਲੇ ਤਹਿਤ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਸ਼ੁਰੂ ਹੋ ਗਿਆ ਹੈ। ਇਹ ਪੈਲੇਸ ਕੰਪਨੀ ਬਾਗ ’ਚ ਸਥਿਤ ਹੈ। ਵਿਭਾਗ ਦੇ ਵਧੀਕ ਡਾਇਰੈਕਟਰ ਰਾਕੇਸ਼ ਪੋਪਲੀ ਨੇ ਦੱਸਿਆ ਕਿ ਇਹ ਸ਼ੋਅ ਪੱਕੇ ਤੌਰ ’ਤੇ ਚੱਲਣ ਵਾਲਾ ਸ਼ੋਅ ਹੋਵੇਗਾ, ਜੋ ਕਿ ਰੋਜ਼ਾਨਾ ਸ਼ਾਮ ਨੂੰ ਇਸ ਪੈਲੇਸ ਵਿੱਚ ਚੱਲੇਗਾ। ਉਨ੍ਹਾਂ ਦੱਸਿਆ ਕਿ 20 ਮਿੰਟ ਦੇ ਇਸ ਸ਼ੋਅ ਵਿੱਚ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 2.76 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਪੰਜਾਬ ਦੇ ਯੋਧਿਆਂ ਦੀ ਬਹਾਦਰੀ, ਦਲੇਰੀ ਅਤੇ ਅਮੀਰ ਵਿਰਸੇ ਨੂੰ ਬਾਖੂਬੀ ਪੇਸ਼ ਕੀਤਾ ਗਿਆ। ਇਹ ਸ਼ੋਅ ਰੋਜ਼ਾਨਾ ਸ਼ਾਮ ਦੇ ਸਮੇਂ ਇਸ ਪੈਲੇਸ ਵਿੱਚ ਸਮਾਂ ਤੈਅ ਕਰਕੇ ਚਲਾਇਆ ਜਾਵੇਗਾ।

ਤੰਦਰੁਸਤੀ ਦਾ ਸੁਨੇਹਾ ਦੇਣ ਲਈ ਮੈਰਾਥਨ ਕਰਵਾਈ

ਅੰਮ੍ਰਿਤਸਰ (ਪੱਤਰ ਪ੍ਰੇਰਕ): ਰੰਗਲਾ ਪੰਜਾਬ ਮੇਲੇ ਤਹਿਤ ਤੰਦਰੁਸਤੀ ਦਾ ਸੁਨੇਹਾ ਦੇਣ ਲਈ ਅੰਮ੍ਰਿਤਸਰ ਵਿੱਚ ਪੰਜ ਕਿੱਲੋਮੀਟਰ ਦੌੜ ਦੌਰਾਨ ਜਸਬੀਰ ਕੌਰ ਅਤੇ ਲੜਕਿਆਂ ਦੇ ਵਰਗ ਵਿੱਚ ਤਰੁਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪਹਿਲੇ ਸਥਾਨ ’ਤੇ ਰਹੇ ਜੇਤੂਆਂ ਨੂੰ 25000 ਰੁਪਏ, ਦੂਸਰੇ ਸਥਾਨ ਦੇ ਜੇਤੂਆਂ ਨੂੰ 20 ਹਜ਼ਾਰ ਰੁਪਏ, ਤੀਸਰੇ ਸਥਾਨ ਲਈ 15 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸੇ ਦੌਰਾਨ ਪਾਰਟੀਸ਼ਨ ਮਿਊਜ਼ੀਅਮ ਵਿੱਚ ਲਿਟਰੇਚਰ ਫ਼ੈਸਟੀਵਲ ਦੇ ਆਖ਼ਰੀ ਦਿਨ ਕਵੀ ਡਾ. ਸੁਰਜੀਤ ਪਾਤਰ ਅਤੇ ਪ੍ਰੋ. ਸਰਬਜੋਤ ਸਿੰਘ ਬਹਿਲ ਵਿਚਕਾਰ ਇੱਕ ਸਪੈੱਲ ਬਾਊਂਡਿੰਗ ਸੈਸ਼ਨ ਹੋਇਆ। ਦੂਜੇ ਸੈਸ਼ਨ ਵਿੱਚ ਪ੍ਰਯੋਗਾਤਮਿਕ ਬਹੁ-ਅਨੁਸ਼ਾਸਨੀ ਕਲਾਕਾਰ, ਸੀਮਾ ਕੋਹਲੀ ਅਤੇ ਟੀਮ ਵਰਕ ਆਰਟਸ ਦੇ ਮੈਨੇਜਿੰਗ ਡਾਇਰੈਕਟਰ ਸੰਜੋਏ ਕੇ ਰਾਏ ਨਾਲ ਗੱਲਬਾਤ ਹੋਈ। ਡੀਸੀ ਘਨਸ਼ਾਮ ਥੋਰੀ ਵੱਲੋਂ ਇਨ੍ਹਾਂ ਸਾਹਿਤ ਮਾਹਿਰਾਂ ਦਾ ਸਨਮਾਨ ਕੀਤਾ ਗਿਆ।

LEAVE A REPLY

Please enter your comment!
Please enter your name here