ਬਰੇਟਾ

ਨੇੜਲੇ ਪਿੰਡ ਰੰਗੜਿਆਲ ਵਿੱਚ ਬਣੀ ਨਵੀਂ ਅਨਾਜ ਮੰਡੀ ਦਾ ਉਦਘਾਟਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 47 ਲੱਖ ਦੀ ਲਾਗਤ ਨਾਲ ਇਸ ਨਵੀਂ ਅਨਾਜ ਮੰਡੀ ਦਾ ਨਿਰਮਾਣ ਹੋਇਆ ਹੈ, ਜਿਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਆਪਣੀ ਜਿਨਸ ਵੇਚਣ ਵਿੱਚ ਸੌਖ ਹੋਵੇਗੀ। ਇਸ ਮੌਕੇ ਮਾਰਕੀਟ ਕਮੇਟੀ ਬਰੇਟਾ ਦੇ ਚੇਅਰਮੈਨ ਚਮਕੌਰ ਸਿੰਘ ਖੁਡਾਲ, ਚਰਨਜੀਤ ਅੱਕਾ ਵਾਲੀ ਚੈਅਰਮੈਨ, ਜ਼ਿਲ੍ਹਾ ਯੋਜਨਾ ਬਲਾਕ ਪ੍ਰਧਾਨ ਪ੍ਰੀਤ ਕੁਮਾਰ ਪ੍ਰੀਤਾ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ, ਕੇਵਲ ਸ਼ਰਮਾ ਜੀਵਨ ਕੁਮਾਰ, ਜਰਨੈਲ ਸਿੰਘ ਸਰਪੰਚ, ਚੈਨੀ, ਹਰਜਿੰਦਰ ਦਿਆਲਪੁਰਾ ਤੇ ਸਮੂਹ ਪੰਚਾਇਤ ਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ। -ਪੱਤਰ ਪ੍ਰੇਰਕ

LEAVE A REPLY

Please enter your comment!
Please enter your name here