ਜਸਵੰਤ ਜੱਸ

ਫ਼ਰੀਦਕੋਟ, 23 ਫਰਵਰੀ

ਉਘੇ ਪਰਵਾਸੀ ਪੰਜਾਬੀ ਲੇਖਕ ਮਰਹੂਮ ਇਕਬਾਲ ਰਾਮੂਵਾਲੀਆ ਦੀ ਯਾਦ ਵਿੱਚ ਇੱਥੇ ਕਰਵਾਏ ਸਮਾਗਮ ਦੌਰਾਨ ਨਾਮਵਰ ਸ਼ਾਇਰ ਤੇ ਲੇਖਕ ਬੂਟਾ ਸਿੰਘ ਚੌਹਾਨ ਅਤੇ ਪੰਜਾਬੀ ਲੇਖਕ ਕੇ.ਐੱਲ.ਗਰਗ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਲੇਖਕ ਨਿੰਦਰ ਘੁਗਿਆਣਵੀਂ ਨੇ ਦੱਸਿਆ ਕਿ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਸਾਹਿਤ ਨੂੰ ਪ੍ਰਫੁੱਲਿਤ ਕਰਨ ਅਤੇ ਲੇਖਕਾਂ ਨੂੰ ਸਾਹਿਤ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਰਹੂਮ ਲੇਖਕ ਇਕਬਾਲ ਰਾਮੂਵਾਲੀਆ ਦੀ ਯਾਦ ਵਿੱਚ ਪ੍ਰਸਿੱਧ ਪੰਜਾਬੀ ਲੇਖਕ ਕੇ ਐਲ ਗਰਗ ਨੂੰ ‘ਇਕਬਾਲ ਰਾਮੂਵਾਲੀਆ ਗਲਪ ਤੇ ਵਾਰਤਕ ਪੁਰਸਕਾਰ’ ਅਤੇ ਨਾਮਵਰ ਸ਼ਾਇਰ ਤੇ ਲੇਖਕ ਬੂਟਾ ਸਿੰਘ ਚੌਹਾਨ ਨੂੰ ‘ਇਕਬਾਲ ਰਾਮੂਵਾਲੀਆ ਕਾਵਿ ਪੁਰਸਕਾਰ’ ਅਤੇ 21-21 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਇਕਬਾਲ ਰਾਮੂਵਾਲੀਆ ਦੀ ਪਤਨੀ ਸੁਖਸਾਗਰ ਕੌਰ ਗਿੱਲ ਦੀ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here