ਨਵੀਂ ਦਿੱਲੀ, 29 ਅਪਰੈਲ

ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੇ 1352 ਉਮੀਦਵਾਰਾਂ ਵਿੱਚ ਸਿਰਫ਼ 9 ਫੀਸਦ ਮਹਿਲਾ ਉਮੀਦਵਾਰ ਹਨ ਜਦਕਿ 18 ਫੀਸਦ ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਅਪਰਾਧਕ ਕੇਸ ਦਰਜ ਹੋਣ ਸਬੰਧੀ ਜਾਣਕਾਰੀ ਦਿੱਤੀ ਹੈ। ਇਹ ਜਾਣਕਾਰੀ ਏਡੀਆਰ ਦੀ ਨਵੀਂ ਰਿਪੋਰਟ ’ਚ ਸਾਹਮਣੇ ਆਈ ਹੈ। ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਅਤੇ ਦਿ ਨੈਸ਼ਨਲ ਇਲੈਕਸ਼ਨ ਵਾਚ ਵੱਲੋਂ ਤੀਜੇ ਗੇੜ ’ਚ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਵੇਰਵਿਆਂ ਦੀ ਕੀਤੀ ਪੜਤਾਲ ਅਨੁਸਾਰ ਜਿਨ੍ਹਾਂ 244 ਉਮੀਦਵਾਰਾਂ ਨੇ ਅਪਰਾਧਕ ਕੇਸ ਦਰਜ ਹੋਣ ਸਬੰਧੀ ਜਾਣਕਾਰੀ ਦਿੱਤੀ ਹੈ ਉਨ੍ਹਾਂ ’ਚੋਂ ਪੰਜ ਖ਼ਿਲਾਫ਼ ਕਤਲ ਅਤੇ 24 ਖ਼ਿਲਾਫ ਇਰਾਦਾ ਕਤਲ ਦੇ ਕੇਸ ਦਰਜ ਹਨ। 38 ਉਮੀਦਵਾਰਾਂ ’ਤੇ ਮਹਿਲਾਵਾਂ ਖ਼ਿਲਾਫ਼ ਅਪਰਾਧ ਅਤੇ 17 ਖ਼ਿਲਾਫ਼ ਨਫਰਤੀ ਤਕਰੀਰ ਦੇ ਕੇਸ ਦਰਜ ਹਨ।

LEAVE A REPLY

Please enter your comment!
Please enter your name here