ਨਾਗਪੁਰ, 16 ਮਾਰਚ

ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਨੇ ਦੋਸ਼ ਲਾਇਆ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਬਹਾਨੇ ਮੁੜ ਤੋਂ ਬਦਅਮਨੀ ਫੈਲਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਆਰਐੱਸਐੱਸ ਨੇ ਇਹ ਵੀ ਕਿਹਾ ਕਿ ਇਸ ਅੰਦੋਲਨ ਰਾਹੀਂ ਪੰਜਾਬ ਵਿੱਚ ‘ਵੱਖਵਾਦੀ ਦਹਿਸ਼ਤਗਰਦੀ’ ਨੇ ਮੁੜ ਆਪਣਾ ਸਿਰ ਚੁੱਕਿਆ ਹੈ। ਸੰਘ ਨੇ ਇਹ ਵੀ ਕਿਹਾ ਕਿ ਪੱਛਮੀ ਬੰਗਾਲ ਦੇ ਸੰਦੇਸ਼ਖਲੀ ਵਿੱਚ ਸੈਂਕੜੇ ਮਾਵਾਂ ਅਤੇ ਭੈਣਾਂ ’ਤੇ ਹੋਏ ਜ਼ੁਲਮ ਨੇ ਪੂਰੇ ਸਮਾਜ ਦੀ ਹਿਲਾ ਦਿੱਤਾ ਹੈ। ਸੰਘ  ਨੇ ਮਨੀਪੁਰ ਵਿੱਚ ਜਾਤੀ ਟਕਰਾਅ ‘ਤੇ ਵੀ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਨੇ ਸਮਾਜ ਦੇ ਦੋ ਵਰਗਾਂ ਮਾਇਤੀ ਅਤੇ ਕੁਕੀ ਵਿਚਕਾਰ ਅਵਿਸ਼ਵਾਸ ਪੈਦਾ ਕੀਤਾ ਹੈ। ਆਰਐੱਸਐੱਸ ਨੇ ਨਾਗਪੁਰ ਵਿੱਚ ਸ਼ੁਰੂ ਹੋਏ ਸੰਘ ਦੀ ਸਾਲਾਨਾ ‘ਆਲ ਇੰਡੀਆ ਪ੍ਰਤੀਨਿਧੀ ਸਭਾ’ ਕਾਨਫਰੰਸ ਵਿੱਚ ਜਨਰਲ ਸਕੱਤਰ ਦੱਤਾਤ੍ਰੇਯ ਹੋਸਾਬਲੇ ਦੁਆਰਾ ਪੇਸ਼ ਕੀਤੀ ਆਪਣੀ ਸਾਲਾਨਾ ਰਿਪੋਰਟ 2023-24 ਵਿੱਚ ਇਹ ਟਿੱਪਣੀਆਂ ਕੀਤੀਆਂ।

LEAVE A REPLY

Please enter your comment!
Please enter your name here