ਜਸਬੀਰ ਸਿੰਘ ਸੱਗੂ

ਅੰਮ੍ਰਿਤਸਰ, 20 ਅਪਰੈਲ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਹਲਕਾ ਕੇਂਦਰੀ ’ਚ ਗੋਲ ਹੱਟੀ ਚੌਕ ਤੋਂ ਵਾਇਆ ਰਾਮ ਬਾਗ਼ ਬਜ਼ਾਰ, ਕਟੜਾ ਬੱਗੀਆਂ, ਆਰਐੱਸ ਟਾਵਰ ਤੱਕ ਘਰ ਘਰਜਾ ਕੇ ਲੋਕਾਂ ਤੋਂ ਇੱਕ ਜੂਨ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ। ਸੰਧੂ ਨੇ ਕਿਹਾ ਕਿ ਜਨਤਾ ਵੱਲੋਂ ਮਿਲ ਰਿਹਾ ਸਮਰਥਨ ਉਨ੍ਹਾਂ ਦੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਇਸ ਮੌਕੇ ਹਲਕਾ ਇੰਚਾਰਜ ਡਾ. ਰਾਮ ਚਾਵਲਾ, ਮੰਡਲ ਪ੍ਰਧਾਨ ਸੁਧੀਰ ਅਰੋੜਾ, ਰਕੇਸ਼ ਗਿੱਲ, ਰਾਜੂ ਜੂਡੋ, ਨਵਿੰਦਰ ਬੰਟੀ, ਗੌਰਵ ਭਾਟੀਆ, ਗੌਰਵ ਗਿੱਲ, ਪਵਨ ਮਹਾਜਨ, ਵਿਜੈ ਨਾਹਲ, ਤਲਵਿੰਦਰ ਬਿੱਲਾ, ਵਿਪਲ ਤਲਵਾਰ, ਪੱਪੂ ਮਹਾਜਨ ਅਤੇ ਸੰਨ੍ਹੀ ਰਾਜਪੂਤ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਲੋਕਾਂ ਨੇ ਸੰਧੂ ਨਾਲ ਗਲਵੱਕੜੀਆਂ ਪਾਈਆਂ ਅਤੇ ਸੈਲਫੀਆਂ ਲਈਆਂ।

ਇਸ ਮੌਕੇ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਸੰਧੂ ਨੂੰ ਵੋਟਾਂ ਨਾਲ ਜਿਤਾ ਕੇ ਪਾਰਲੀਮੈਂਟ ਭੇਜਣ ਦਾ ਭਰੋਸਾ ਦਿੱਤਾ। ਇਸ ਮੌਕੇ ਸ੍ਰੀ ਸੰਧੂ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ, ਜਿਸ ਲਈ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਤੈਅ ਹੋਵੇਗੀ।

LEAVE A REPLY

Please enter your comment!
Please enter your name here