ਮੁੰਬਈ, 12 ਫਰਵਰੀ

ਸੰਕਟ ਨਾਲ ਜੂਝ ਰਹੀ ਸਪਾਈਸਜੈੱਟ ਆਉਣ ਵਾਲੇ ਦਿਨਾਂ ਵਿੱਚ ਘੱਟੋ-ਘੱਟ 1,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਏਅਰਲਾਈਨ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਉਹ ਖਰਚ ਵਿੱਚ ਕਟੌਤੀ ਕਰਨ ਅਤੇ ਆਪਣੇ ਘਟਦੇ ਜਹਾਜ਼ਾਂ ਦੇ ਬੇੜੇ ਦੇ ਸੰਚਾਲਨ ਨੂੰ ਸੁਚਾਰੂ ਬਣਾਉਣ ਦੀ ਤਿਆਰੀ ’ਚ ਹੈ। ਵਿੱਤੀ ਸੰਕਟ, ਕਾਨੂੰਨੀ ਲੜਾਈਆਂ ਅਤੇ ਹੋਰ ਮਾੜੇ ਹਾਲਾਤ ਦਾ ਸਾਹਮਣਾ ਕਰਨ ਕਾਰਨ ਕੰਪਨੀ ਹੋਰ ਕਰਮਚਾਰੀਆਂ ਨੂੰ ਛੱਡਣ ਲਈ ਕਹਿ ਸਕਦੀ ਹੈ ਕਿਉਂਕਿ ਵਰਤਮਾਨ ਵਿੱਚ ਜਿੰਨੇ ਜਹਾਜ਼ ਹਨ, ਉਸ ਦੇ ਮੁਕਾਬਲੇ ਕਰਮਚਾਰੀ ਵੱਧ ਹੈ। ਅਧਿਕਾਰੀ ਨੇ ਕਿਹਾ ਕਿ ਏਅਰਲਾਈਨ ਦੇ ਕਰੀਬ 9,000 ਕਰਮਚਾਰੀ ਹਨ।

LEAVE A REPLY

Please enter your comment!
Please enter your name here