ਨਵੀਂ ਦਿੱਲੀ, 4 ਮਈ

ਦੇਸ਼ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦਰਮਿਆਨ ਸਰਕਾਰ ਨੇ ਅੱਜ ਪਿਆਜ਼ ਦੀ ਬਰਾਮਦ ਤੋਂ ਪਾਬੰਦੀ ਹਟਾ ਦਿੱਤੀ ਹੈ ਪਰ ਨਾਲ ਹੀ ਘੱਟੋ-ਘੱਟ ਬਰਾਮਦ ਮੁੱਲ (ਐੱਮਈਪੀ) 500 ਡਾਲਰ ਪ੍ਰਤੀ ਟਨ ਤੈਅ ਕੀਤਾ ਹੈ। ਇਸ ਫ਼ੈਸਲੇ ਨਾਲ ਮਹਾਰਾਸ਼ਟਰ ਸਣੇ ਪ੍ਰਮੁੱਖ ਉਤਪਾਦਕ ਖੇਤਰਾਂ ਵਿੱਚ ਕਿਸਾਨਾਂ ਦੇ ਇੱਕ ਵੱਡੇ ਵਰਗ ਦੀ ਆਮਦਨ ਵਧਾਉਣ ’ਚ ਮਦਦ ਮਿਲ ਸਕਦੀ ਹੈ। ਸਰਕਾਰ ਨੇ ਐੱਮਈਪੀ 550 ਡਾਲਰ ਪ੍ਰਤੀ ਟਨ (ਲਗਪਗ 46 ਰੁਪਏ ਪ੍ਰਤੀ ਕਿਲੋ) ਤੇ ਨਾਲ ਹੀ 40 ਫ਼ੀਸਦੀ ਬਰਾਮਦ ਕਰ ਲਗਾਇਆ ਹੈ। ਕਰ ਨੂੰ ਧਿਆਨ ਵਿੱਚ ਰੱਖਦਿਆਂ ਬਰਾਮਦ ਖੇਪ ਨੂੰ 770 ਡਾਲਰ ਪ੍ਰਤੀ ਟਨ (ਲਗਪਗ 64 ਰੁਪਏ ਪ੍ਰਤੀ ਕਿਲੋ) ਤੋਂ ਥੱਲੇ ਭੇਜਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੇਂਦਰ ਨੇ ਪਿਛਲੇ ਸਾਲ ਅੱਠ ਦਸੰਬਰ ਨੂੰ ਘੱਟ ਉਤਪਾਦਨ ਦੀਆਂ ਚਿੰਤਾਵਾਂ ਦਰਮਿਆਨ ਪ੍ਰਚੂਨ ਕੀਮਤਾਂ ’ਤੇ ਕਾਬੂ ਪਾਉਣ ਲਈ ਪਿਆਜ਼ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਸੀ।  -ਪੀਟੀਆਈ

LEAVE A REPLY

Please enter your comment!
Please enter your name here