ਖੇਤਰੀ ਪ੍ਰਤੀਨਿਧ

ਸਨੌਰ, 24 ਮਾਰਚ

ਇੱਥੋਂ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਪੰਜਾਬ ਤੇ ਹਰਿਆਣਾ ਸਰਕਾਰਾਂ ਦੇ ਜੁਆਇੰਟ ਅਪਰੇਸ਼ਨ ਦਾ ਨਤੀਜਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਬਾਕੀ ਵਿਰੋਧੀ ਧਿਰਾਂ ਨੂੰ ਵੀ ਹਰਿਅਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ।

ਰਣਬੀਰ ਸਿੰਘ ਪੂਨੀਆ ਨੂੰ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਨ ’ਤੇ ਰੱਖੇ ਗਏ ਸਨਮਾਨ ਸਮਾਰੋਹ ’ਚ ਸ਼ਿਰਕਤ ਕਰਨ ਮੌਕੇ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਇੱਕ ਵਾਰ ਵੀ ਦਿੱਲੀ ਨਾ ਜਾਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਘੁਟਾਲੇ ’ਚ ਫਸੇ ਆਪਣੇ ਆਕਾ ਦੇ ਹੱਕ ’ਚ ਦਿੱਲੀ ਵਿੱਚ ਡੇਰੇ ਲਗਾਈ ਬੈਠਾ ਹੈ। ਇਸ ਮੌਕੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਚੰਦੂਮਾਜਰਾ ਦੇ ਓ.ਐਸ.ਡੀ. ਜਗਜੀਤ ਸਿੰਘ ਕੋਹਲੀ, ਜਤਿੰਦਰ ਪਹਾੜੀਪੁਰ, ਅਮਰੀਕ ਹਸਨਪੁਰ, ਸੁਰਜੀਤ ਹਸਨਪੁਰ, ਖੁਸ਼ਵੰਤ ਢਿੱਲੋਂ, ਕੁਲਦੀਪ ਹਰਪਾਲਪੁਰ, ਕੁਲਦੀਪ ਸਮਸਪੁਰ, ਗੁਰਜੰਟ ਨੂਰਖੇੜੀਆਂ, ਜਗਜੀਤ ਕੌਲੀ, ਮੋਹਨ ਮਹਿਮੂਦਪੁਰ, ਤੀਰਥ ਸਿੰਘ ਦੌਣਕਲਾਂ, ਕਮਲਜੀਤ ਦੋਣ ਤੇ ਸਰਪੰਚ ਬੱਬਲ ਧਰੇੜੀ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here