ਨਵੀਂ ਦਿੱਲੀ, 8 ਮਾਰਚ

ਹਾਈ ਕੋਰਟ ਵੱਲੋਂ ਮਾਓਵਾਦੀ ਲਿੰਕ ਕੇਸ ’ਚੋਂ ਬੰਬੇ ਬਰੀ ਕੀਤੇ ਗਏ ਦਿੱਲੀ ਯੂਨੀਵਰਸਿਟੀ (ਡੀਯੂ) ਦੇ ਸਾਬਕਾ ਪ੍ਰੋਫੈਸਰ ਜੀ.ਐੱਨ. ਸਾਈਬਾਬਾ ਨੇ ਮੰਗ ਕੀਤੀ ਕਿ ਯੂਨੀਵਰਸਿਟੀ ਉਨ੍ਹਾਂ ਨੂੰ ਨੌਕਰੀ ’ਤੇ ਬਹਾਲ ਕਰੇ ਅਤੇ ਸਰਵਿਸ ਦੇ ਬਰਬਾਦ ਹੋਏ ਸਾਲਾਂ ਲਈ ਮੁਆਵਜ਼ਾ ਦਿੱਤਾ ਜਾਵੇ। ਡਾ. ਜੀ.ਐੱਨ. ਸਾਈਬਾਬਾ ਦੀ ਰੱਖਿਆ ਤੇ ਰਿਹਾਈ ਸਬੰਧੀ ਕਮੇਟੀ ਨੇ ਉਨ੍ਹਾਂ ਸਣੇ ਸਾਰੇ ਛੇ ਜਣਿਆਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਜਿਨ੍ਹਾਂ ਨੂੰ ਅਦਾਲਤ ਦੇ ਫ਼ੈਸਲੇ ਮਗਰੋਂ ਨਾਗਪੁਰ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਹੈ। ਅਦਾਲਤ ਨੇ ਆਪਣੇ ਫ਼ੈਸਲੇ ’ਚ ਕਿਹਾ ਸੀ ਕਿ ਸਰਕਾਰੀ ਧਿਰ ਉਨ੍ਹਾਂ ਖ਼ਿਲਾਫ਼ ਦੋਸ਼ ਸਾਬਤ ਕਰਨ ’ਚ ਅਸਫਲ ਰਹੀ ਹੈ। ਇੱਥੇ ਪ੍ਰੈੱਸ ਕਾਨਫਰੰਸ ’ਚ ਸਾਈਬਾਬਾ (58) ਨੇ ਕਿਹਾ ਕਿ ਉਹ ਪੜ੍ਹਾਏ ਬਿਨਾਂ ਨਹੀਂ ਰਹਿ ਸਕਦਾ ਅਤੇ ਪ੍ਰੋਫੈਸਰ ਵਜੋਂ ਆਪਣੀ ਨੌਕਰੀ ਵਾਪਸ ਚਾਹੁੰਦਾ ਹੈ। ਦੱਸਣਯੋਗ ਹੈ ਕਿ ਸਾਈਬਾਬਾ ਨੂੰ ਕੇਸ ’ਚ ਸ਼ਾਮਲ ਕੀਤੇ ਜਾਣ ਮਗਰੋਂ 2021 ’ਚ ਡੀਯੂ ਦੇ ਰਾਮ ਲਾਲ ਆਨੰਦ ਕਾਲਜ ’ਚੋਂ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਸਾਈਬਾਬਾ ਨੇ ਆਖਿਆ ਕਿ ਜੇਲ੍ਹ ਵਿੱਚ ਸੱਤ ਸਾਲ ਬਿਤਾਉਣ ਮਗਰੋਂ ਉਨ੍ਹਾਂ ਨੂੰ ਹਾਲੇ ਵੀ ਅਜਿਹਾ ਮਹਿਸੂਸ ਹੁੰਦਾ ਹੈ ਕਿ ਉਹ ਜੇਲ੍ਹ ਵਿੱਚ ਹਨ। -ਪੀਟੀਆਈ

 

LEAVE A REPLY

Please enter your comment!
Please enter your name here