ਪ੍ਰਭੂ ਦਿਆਲ

ਸਿਰਸਾ, 4 ਅਪਰੈਲ

ਭਾਜਪਾ ਦੇ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਡਾ. ਅਸ਼ੋਕ ਤੰਵਰ ਦੱਸਿਆ ਹੈ ਕਿ ਆਗਾਮੀ ਸkਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਛੇ ਅਪਰੈਲ ਨੂੰ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਤ ਅਪਰੈਲ ਨੂੰ ਸਿਰਸਾ ’ਚ ਪਾਰਟੀ ਕਾਰਕੁਨਾਂ ਨਾਲ ਮੀਟਿੰਗ ਕਰਕੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਹ ਅੱਜ ਭਾਜਪਾ ਲੋਕ ਸਭਾ ਦੇ ਚੋਣ ਦਫ਼ਤਰ ’ਚ ਪਾਰਟੀ ਆਗੂਆਂ ਤੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਨਿਤਾਸ਼ਾ ਰਾਕੇਸ਼ ਸਿਹਾਗ, ਪਾਰਟੀ ਦੇ ਲੋਕ ਸਭਾ ਮਾਮਲਿਆਂ ਦੇ ਇੰਚਾਰਜ ਵੇਦ ਫੂਲਨ, ਜ਼ਿਲ੍ਹਾ ਜਨਰਲ ਸਕੱਤਰ ਸਤੀਸ਼ ਜੱਗਾ, ਸ਼ਿਆਮ ਬਜਾਜ, ਪ੍ਰਮੋਦ ਕੰਬੋਜ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਭਾਵਨਾ ਸ਼ਰਮਾ ਐਡਵੋਕੇਟ, ਜ਼ਿਲ੍ਹਾ ਮੀਡੀਆ ਇੰਚਾਰਜ ਅਮਿਤ ਸੋਨੀ, ਵਿਜੇ ਸੇਠੀ, ਨਰੇਸ਼ ਕਟਾਰੀਆ, ਸੁਨੀਲ ਬਾਮਣੀਆ, ਡਾ. ਜਗਤ ਕੱਕੜ, ਲਲਿਤ ਛਿੰਪਾ ਆਦਿ ਸਮੇਤ ਕਈ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।

LEAVE A REPLY

Please enter your comment!
Please enter your name here