ਪ੍ਰਭੂ ਦਿਆਲ

ਸਿਰਸਾ, 1 ਮਈ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਵਰਤੀ ਜਾ ਰਹੀ ਚੌਕਸੀ ਦੌਰਾਨ ਜਿਥੇ ਹੁਣ ਤੱਕ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਤੇ ਸ਼ਰਾਬ ਪੁਲੀਸ ਵਲੋਂ ਫੜੀ ਗਈ ਹੈ ਉਥੇ ਹੀ ਅੱਜ ਰਾਜਸਥਾਨ ਵੱਲੋਂ ਆਉਂਦੀ ਸਕਾਰਪੀਓ ’ਚੋਂ 12 ਲੱਖ 22 ਹਜ਼ਾਰ 300 ਰੁਪਏ ਫੜੇ ਹਨ। ਸਕਾਰਪੀਓ ਸਵਾਰ ਵਿਅਕਤੀ ਇਨ੍ਹਾਂ ਪੈਸਿਆਂ ਬਾਰੇ ਪੁਲੀਸ ਨੂੰ ਕੋਈ ਸੰਤੋਸ਼ਜਨਕ ਉੱਤਰ ਨਹੀਂ ਦੇ ਸਕੇ। ਐੱਸਪੀ ਵਿਕਰਾਂਤ ਭੂਸ਼ਨ ਨੇ ਦੱਸਿਆ ਹੈ ਕਿ ਪੁਲੀਸ ਟੀਮ ਵੱਲੋਂ ਰਾਜਸਥਾਨ ਸਰਹੱਦ ਨਾਲ ਲੱਗਦੇ ਜੋਗੀਵਾਲਾ ਨਾਕੇ ’ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਕਾਲੀ ਸਕਾਰਪੀਓ ਵਿੱਚ ਸਵਾਰ ਨੌਜਵਾਨ ਰਾਜਸਥਾਨ ਤੋਂ ਆ ਰਹੇ ਸਨ, ਜਦੋਂ ਪੁਲੀਸ ਨੇ ਗੱਡੀ ਰੁਕਵਾ ਕੇ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਤਾਂ ਉਹ ਪੁਲੀਸ ਨੂੰ ਕੋਈ ਸੰਤੋਸ਼ਜਨਕ ਉਤਰ ਨਾ ਦੇ ਸਕੇ, ਜਿਸ ਮਗਰੋਂ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 12 ਲੱਖ 22 ਹਜ਼ਾਰ 300 ਰੁਪਏ ਬਰਾਮਦ ਹੋਏ। ਇਨ੍ਹਾਂ ਪੈਸਿਆਂ ਬਾਰੇ ਉਹ ਕੋਈ ਸਬੂਤ ਪੁਲੀਸ ਨੂੰ ਨਹੀਂ ਦੇ ਸਕੇ, ਜਿਸ ਮਗਰੋਂ ਸਕਾਰਪੀਓ ਤੇ ਪੈਸਿਆਂ ਨੂੰ ਜਬਤ ਕਰ ਲਏ। ਗੱਡੀ ਵਿੱਚ ਸਵਾਰ ਨੌਜਵਾਨਾਂ ਦੀ ਪਛਾਣ ਆਦੇਸ਼ ਵਾਸੀ ਸਾਗੜਾ, ਬੰਟੀ ਵਾਸੀ ਕਲਾਨਾ, ਲਲਿਤ ਵਾਸੀ ਨਠਰਾਣਾ, ਅਨੁਜ ਵਾਸੀ ਸਰਦਾਰ ਗਢਿਆ ਅਤੇ ਹਰੀਕੇਸ਼ ਵਾਸੀ ਸਾਗਾ ਰਾਜਸਥਾਨ ਵਜੋਂ ਹੋਈ ਹੈ, ਜੋ ਰਾਜਸਥਾਨ ਤੋਂ ਸਿਰਸਾ ਆ ਰਹੇ ਸਨ।

LEAVE A REPLY

Please enter your comment!
Please enter your name here