ਸਰਬਜੀਤ ਸਿੰਘ ਭੰਗੂ

ਪਟਿਆਲਾ, 14 ਮਾਰਚ

ਇੱਥੇ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ 7.5 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਮਗਰੋਂ ਨਵੇਂ ਬਣਾਏ ਗਏ ਚਾਰ ਅਲਟਰਾ ਮਾਡਰਨ, ਅਤਿਆਧੁਨਿਕ ਮੋਡਿਊਲਰ ਅਪਰੇਸ਼ਨ ਥੀਏਟਰਾਂ ਦਾ ਉਦਘਾਟਨ ਕੀਤਾ। ਇਸ ਨਾਲ ਇਹ ਹਸਪਤਾਲ ਹੁਣ ਅਤਿਆਧੁਨਿਕ ਸਹੂਲਤਾਂ ਵਾਲੇ ਅੱਠ ਅਪਰੇਸ਼ਨ ਥੀਏਟਰਾਂ ਨਾਲ ਲੈਸ ਹੋ ਗਿਆ ਹੈ। ਇਕ ਮੌਕੇ ਡੀਆਰਐੱਮਈ ਡਾ.ਅਵਨੀਸ਼ ਕੁਮਾਰ, ਗੌਰਮਿੰਟ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਐੱਚਐੱਸ ਰੇਖੀ, ਡਾ. ਆਰਪੀਐੱਸ ਸਿਬੀਆ, ਐਕਸੀਅਨ ਪਿਯੂਸ਼ ਅਗਰਵਾਲ ਮੌਜੂਦ ਸਨ।

LEAVE A REPLY

Please enter your comment!
Please enter your name here