ਲਾਹੌਰ, 9 ਅਪਰੈਲ

ਲਾਹੌਰ ’ਚ ਸਰਦਾਰ ਜਤਿੰਦਰ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇੱਕ ਅਨੋਖੀ ਰਵਾਇਤ ਜੋ ਉਨ੍ਹਾਂ ਦੇ ਵਿਸ਼ਵਾਸ ਅਤੇ ਸਿਧਾਤਾਂ ਤੋਂ ਪ੍ਰੇਰਿਤ ਹੈ, ਦੀ ਪਾਲਣਾ ਕਰਦਿਆਂ ‘‘ਇਫ਼ਤਾਰ ਲੰਗਰ’’ ਚਲਾਉਂਦਾ ਆ ਰਿਹਾ ਹੈ ਅਤੇ ਰਮਜ਼ਾਨ ਦੇ ਮਹੀਨੇ ਦੌਰਾਨ ਗਰੀਬ ਮੁਸਲਮਾਨਾਂ ਨੂੰ ਖਾਣਾ ਮੁਹੱਈਆ ਕਰਵਾਉਂਦਾ ਹੈ। ਜਤਿੰਦਰ ਸਿੰਘ ਦੇ ਪਰਿਵਾਰ ਨੇ ਇਸ ਵਾਰ ਵੀ ਰਮਜ਼ਾਨ ’ਤੇ ਬੁਰਕੀ ਇਲਾਕੇ ਵਿੱਚ ‘‘ਇਫਤਾਰ ਲੰਗਰ’’ ਲਾਇਆ ਹੈ। ਬੁਰਕੀ ਇਲਾਕਾ ਲਾਹੌਰ ਸ਼ਹਿਰ ਤੋਂ ਲਗਪਗ ਅੱਧੇ ਘੰਟੇ ਦੀ ਦੂਰੀ ’ਤੇ ਸਥਿਤ ਹੈ। ਜਤਿੰਦਰ ਸਿੰਘ (38) ਜੋ ਫਾਰਮਾਸਿਸਟ ਹੈ, ਦਾ ਪਰਿਵਾਰ ਪਿਸ਼ਾਵਰ ’ਚ ਵਧਦੀਆਂ ਦਹਿਸ਼ਤੀ ਘਟਨਾਵਾਂ ਕਾਰਨ ਸਿੱਖ ਪਰਿਵਾਰਾਂ ਨੂੰ ਖ਼ਤਰੇ ਦੇ ਮੱਦੇਨਜ਼ਰ ਲਾਹੌਰ ਆਇਆ ਹੈ। ਪਿਛਲੇ ਸਾਲ ਲਾਹੌਰ ਆਉਣ ਤੋਂ ਪਹਿਲਾਂ ਜਤਿੰਦਰ ਸਿੰਘ ਦੀ ਪਿਸ਼ਾਵਰ ’ਚ ਦਵਾਈਆਂ ਦੀ ਦੁਕਾਨ ਸੀ ਤੇ ਉਹ ਇੱਕ ਹਕੀਮ ਵਜੋਂ ਵੀ ਪ੍ਰੈਕਟਿਸ ਕਰਦਾ ਸੀ। ਉਸ ਨੇ ਇੱਥੇ ਵੀ ਆਪਣਾ ਕਲੀਨਿਕ ਖੋਲ੍ਹਿਆ ਤੇ ਪ੍ਰੈਕਟਿਸ ਸ਼ੁਰੂ ਕੀਤੀ। -ਪੀਟੀਆਈ

LEAVE A REPLY

Please enter your comment!
Please enter your name here