ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਮਾਰਚ
ਪੰਜਾਬ ਪੁਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਸੂਬਾਈ ਅਹੁਦੇਦਾਰਾਂ ਦੀ ਅੱਜ ਚੋਣ ਵਿੱਚ ਰਿਟਾਇਰ ਡੀਐੱਸਪੀ ਸੁਖਵਿੰਦਰ ਸਿੰਘ ਸੈਣੀ ਨੂੰ ਜਥੇਬੰਦੀ ਦਾ ਸੂਬਾਈ ਪ੍ਰਧਾਨ ਚੁਣਿਆ ਗਿਆ ਹੈ। ਸੇਵਾਮੁਕਤ ਡੀਐੱਸਪੀ ਚਰਨ ਸਿੰਘ ਬਾਠ ਮੀਤ ਪ੍ਰਧਾਨ ਅਤੇ ਮਹਿੰਦਰ ਸਿੰਘ ਮਨੌਲੀਸੂਰਤ ਨੂੰ ਜਥੇਬੰਦੀ ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। ਉਹ ਇਸੇ ਜਥੇਬੰਦੀ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਵੀ ਹਨ।