ਨਵੀਂ ਦਿੱਲੀ, 5 ਮਾਰਚ
ਮਜ਼ਬੂਤ ਆਲਮੀ ਰੁਝਾਨਾਂ ਦੌਰਾਨ ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਸੋਨੇ ਦਾ ਭਾਅ 800 ਰੁਪਏ ਵਧ ਕੇ 65,000 ਰੁਪਏ ਪ੍ਰਤੀ ਦਸ ਗ੍ਰਾਮ ਦੀ ਰਿਕਾਰਡ ’ਤੇ ਪਹੁੰਚ ਗਿਆ। ਇਸ ਦੌਰਾਨ ਅੱਜ ਚਾਂਦੀ ਦਾ ਭਾਅ ਵੀ ਵਧਿਆ ਹੈ ਅਤੇ 900 ਰੁਪਏ ਦੇ ਵਾਧੇ ਨਾਲ ਇਸ ਦੀ ਕੀਮਤ 74,900 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਐੱਚਡੀਐੱਫਸੀ ਸਕਿਉਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ‘‘ਘਰੇਲੂ ਬਾਜ਼ਾਰਾਂ ਵਿੱਚ ਅੱਜ ਸੋਨੇ ਦੀ ਕੀਮਤ ਹੁਣ ਤੱਕ ਸਭ ਵੱਧ 65,000 ਰੁਪਏ ਪ੍ਰਤੀ 10 ਗ੍ਰਾਮ ਰਹੀ।’’
The submit ਸੋਨਾ 65 ਹਜ਼ਾਰ ਨੂੰ ਅੱਪੜਿਆ appeared first on Punjabi Tribune.