ਸ੍ਰੀਨਗਰ, 20 ਫਰਵਰੀ

ਸ੍ਰੀਨਗਰ ਸ਼ਹਿਰ ‘ਚ ਅੱਜ ਸਰਦੀ ਦੀ ਦੂਜੀ ਬਰਫ਼ਬਾਰੀ ਹੋਈ। ਕਸ਼ਮੀਰ ਦੇ ਉੱਚੇ ਇਲਾਕਿਆਂ ‘ਚ 48 ਘੰਟਿਆਂ ਦੌਰਾਨ ਭਾਰੀ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸ੍ਰੀਨਗਰ, ਜਿੱਥੇ ਐਤਵਾਰ ਤੋਂ ਬਾਰਸ਼ ਹੋ ਰਹੀ ਹੈ, ਵਿੱਚ ਦਿਨ ਦੀ ਸ਼ੁਰੂਆਤ ਵਿੱਚ ਦਰਮਿਆਨੀ ਬਰਫਬਾਰੀ ਹੋਈ। ਗੁਲਮਰਗ, ਸੋਨਮਰਗ, ਸ਼ੋਪੀਆਂ, ਗੁਰੇਜ਼, ਮਾਛਿਲ ਅਤੇ ਘਾਟੀ ਦੇ ਹੋਰ ਪਹਾੜੀ ਖੇਤਰਾਂ ਤੋਂ ਭਾਰੀ ਬਰਫਬਾਰੀ ਦੀ ਸੂਚਨਾ ਮਿਲੀ ਹੈ। ਇਸ ਕਾਰਨ ਘਾਟੀ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਤੇਜ਼ ਹਵਾਵਾਂ ਨਾਲ ਟੀਨ ਦੀਆਂ ਛੱਤਾਂ ਦੇ ਉੱਡ ਗਈਆਂ ਹਨ ਤੇ ਇਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।  ਬਾਰਾਮੂਲਾ ਜ਼ਿਲ੍ਹੇ ਵਿੱਚ ਸਕੀਇੰਗ ਰਿਜ਼ੋਰਟ ਗੁਲਮਰਗ, ਜੋ ਬੁੱਧਵਾਰ ਤੋਂ ਚੌਥੀ ਖੇਲੋ ਇੰਡੀਆ ਵਿੰਟਰ ਗੇਮਜ਼ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ, ਵਿੱਚ 48 ਘੰਟਿਆਂ ਵਿੱਚ ਲਗਪਗ 2.5 ਫੁੱਟ ਤਾਜ਼ਾ ਬਰਫ਼ਬਾਰੀ ਹੋਈ ਹੈ। ਜੰਮੂ ਖੇਤਰ ਵਿੱਚ ਵੀ ਮੀਂਹ ਪਿਆ ਹੈ, ਜਿਸ ਕਾਰਨ ਰਾਮਬਨ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here