ਨਿੱਜੀ ਪੱਤਰ ਪ੍ਰੇਰਕ

ਫਤਿਹਗੜ੍ਹ ਸਾਹਿਬ, 7 ਮਈ

ਥਾਣਾ ਬਡਾਲੀ ਆਲਾ ਸਿੰਘ ਅਧੀਨ ਬਡਾਲੀ-ਹੰਸਾਲੀ ਮਾਰਗ ਉੱਪਰ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਅਣਪਛਾਤੇ ਦੀ ਮੌਤ ਹੋ ਗਈ। ਤਫ਼ਤੀਸੀ ਅਫ਼ਸਰ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਡਾਲੀ ਤੋਂ ਹੰਸਾਲੀ ਵੱਲ ਜਾਣ ਵਾਲੀ ਸੜਕ ’ਤੇ ਕਰੀਬ 35 ਸਾਲਾ ਨੌਜਵਾਨ ਦੀ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਣ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਾ ਹੋਣ ਕਾਰਨ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟੇ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਹੈ ਜਿਸ ਉਪਰੰਤ ਲਾਸ ਨੂੰ ਲਾਵਾਰਿਸ ਐਲਾਨ ਕੇ ਪੋਸਟਮਾਰਟਮ ਉਪਰੰਤ ਸਸਕਾਰ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਕੱਦ ਸਾਢੇ ਪੰਜ ਫੁੱਟ, ਰੰਗ ਸਾਵਲਾ, ਸਿਰ ਦੇ ਵਾਲ ਕੱਟੇ ਹੋਏ, ਸੱਜੀ ਬਾਂਹ ਉੱਪਰ ਸੁਰਮੇ ਨਾਲ ਜੀਐਸ ਲਿਖਿਆ ਹੋਇਆ ਹੈ।

LEAVE A REPLY

Please enter your comment!
Please enter your name here